Raka Live Reply to karan Aujla: ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਵਿਚਾਲੇ ਚੱਲ ਰਹੇ ਵਿਵਾਦ ਤੋਂ ਹਰ ਕੋਈ ਜਾਣੂ ਹੈ। ਦੱਸ ਦੇਈਏ ਕਿ ਗਾਣਿਆਂ ਦੀ ਕੰਪੋਜ਼ਿਸ਼ਨ ਕਾੱਪੀ ਹੋਣ ਤੇ ਦੋਵਾਂ ਵੱਲੋਂ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਲਗਾਤਾਰ ਇੱਕ-ਦੂਜੇ ਉੱਤੇ ਵੱਡੇ ਦੋਸ਼ ਲਗਾਏ ਗਏ। ਦੱਸ ਦੇਈਏ ਕਿ ਹਾਲ ਹੀ ਵਿੱਚ ਕਰਨ ਔਜਲਾ ਨੇ ਲਾਈਵ ਆ ਪੰਜਾਬੀ ਗਾਇਕ ਰਾਕਾ ਦੀ ਤੁਲਨਾ ਆਪਣੇ ਪੈਰ ਦੇ ਅੰਗੂਠੇ ਦੇ ਨਹੁੰ ਨਾਲ ਕੀਤੀ। ਜਿਸ ਤੋਂ ਬਾਅਦ ਜਿੱਥੇ ਕਈ ਪ੍ਰਸ਼ੰਸਕਾਂ ਵੱਲੋਂ ਇਸ ਦੀ ਆਲੋਚਨਾ ਕੀਤੀ ਗਈ, ਉੱਥੇ ਹੀ ਕਈਆਂ ਵੱਲੋਂ ਇਸ ਨੂੰ ਮਜ਼ਾਕ ਵਿੱਚ ਲਿਆ ਗਿਆ। ਹਾਲਾਂਕਿ ਗਾਇਕ ਰਾਕਾ ਨੂੰ ਕਰਨ ਔਜਲਾ ਦੀ ਇਹ ਗੱਲ ਪਸੰਦ ਨਹੀਂ ਆਈ, ਅਤੇ ਉਨ੍ਹਾਂ ਨੇ ਲਾਈਵ ਆ ਗਾਣੇ ਦੀ ਕੰਪੋਜ਼ਿਸ਼ਨ ਦੇ ਨਾਲ-ਨਾਲ ਕਰਨ ਔਜਲਾ ਦੇ ਵੱਲੋਂ ਕੀਤੇ ਗਏ ਘਟੀਆ ਵਿਵਹਾਰ ਦੀ ਗੱਲ ਕੀਤੀ। ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੀਆਂ ਗੱਲਾਂ ਸੁਣ ਰਾਕਾ ਵੀ ਚੁੱਪ ਨਹੀਂ ਰਿਹਾ ਅਤੇ ਉਨ੍ਹਾਂ ਲਾਈਵ ਆ ਕੇ ਸਫਾਈ ਦਿੱਤੀ। ਕਲਾਕਾਰ ਨੇ ਗੀਤ ਬਾਰੇ ਗੱਲ ਕਰਦਿਆਂ ਕਿਹਾ ਕਿ ਕੰਪੋਜ਼ਿਸ਼ਨ ਜਾਣ ਬੁੱਝ ਕੇ ਕਾੱਪੀ ਨਹੀਂ ਕੀਤੀ ਗਈ। ਜੇਕਰ ਕਾੱਪੀ ਹੋਈ ਹੈ ਤਾਂ ਤੁਸੀ ਸਟਰਾਈਕ ਮਾਰ ਦਿਓ, ਗਾਣਾ ਉੱਡਾ ਦਿਓ। ਕਲਾਕਾਰ ਨੇ ਦੱਸਿਆ ਕਿ ਮੈਨੂੰ ਕਿਸੇ ਨੇ ਵੀਡੀਓ ਭੇਜੀ, ਯਾਰ ਬੰਦਾ ਮੈਨੂੰ ਮੇਰੀ ਔਕਾਤ ਦੱਸਦਾ ਪਿਆ ਕੀ ਏ। ਉਹ ਆਪਣੇ ਪੈਰ ਚੱਕ ਚੱਕ ਨਹੁੰ ਦਿਖਾਉਂਦਾ ਪਿਆ ਆਪਣੇ, ਤੈਨੂੰ ਪਤਾ ਮੈਂ ਕਿੱਦਾ ਆਇਆਂ ਇੱਥੇ ਕਿਵੇਂ ਕੀਤਾ ਕੰਮ, ਤੂੰ ਮੇਰੀ ਔਕਾਤ ਕਿਵੇਂ ਦੱਸ ਸਕਦਾ ਤੂੰ ਮੈਨੂੰ ਦਿੱਤਾ ਕੁਝ। ਮੈਂ ਤੇਰੇ ਕੋਲੋਂ ਲੈ ਕੇ ਖਾਦਾ ਕੁਝ ਤੂੰ ਮੇਰੀ ਔਕਾਤ ਕਿਵੇਂ ਦੱਸ ਸਕਦਾ। ਵੀਰੇ ਹੰਕਾਰ ਨਾ ਇੱਥੇ ਕਿਸੇ ਦਾ ਵੀ ਨਈਂ ਰਹਿੰਦਾ ਹੁੰਦਾ। ਜਦ ਤੂੰ ਮੈਂਨੂੰ ਜਾਣਦਾ ਹੀ ਨਈਂ ਆ ਤੂੰ ਮੇਰੇ ਬਾਰੇ ਬੋਲਿਆ ਹੀ ਕਿਵੇਂ...? ਜਦ ਮੈਂ ਤੇਰੇ ਲਈ ਹੈ ਹੀ ਕੁਝ ਨਈਂ ਤਾਂ ਬੋਲਿਆ ਹੀ ਕਿਉਂ, ਸਿੱਧਾ ਸਟਰਾਈਕ ਮਾਰ ਦਿੰਦਾ, ਗਾਣਾ ਉੱਡਾ ਦਿੰਦਾ ਮੇਰਾ। ਤੁਹਾਡੇ ਤਾਂ ਤਾਮੇ-ਝਾਮੇ ਵੀ ਬੜੇ ਏ, ਤੁਹਾਨੂੰ ਨਈਂ ਪਤਾ ਲੱਗਦਾ ਬੰਦੇ ਨੇ ਕਿਵੇਂ ਕਰੀਅਰ ਬਣਾਇਆ। ਤੂੰ ਮੇਰੀ ਔਕਾਤ ਦੱਸਦਾ ਪੈਰ ਦਿਖਾ ਰਿਹਾ, ਸਾਰੀ ਦੁਨੀਆਂ ਘੁੰਮ ਲਈ ਅਕਲ ਨੂੰ ਥੋੜ੍ਹਾ ਹੱਥ-ਹੁਥ ਮਾਰੋ। ਤੁਸੀ ਸਿੱਖਿਆ ਹੀ ਕੁਝ ਨਈਂ, ਘੁੰਮ ਫਿਰ ਕੇ ਵੀ ਆ ਕੀ ਕਰਦਾ ਪਿਆ। ਲੱਤਾ ਚੁੱਕ-ਚੁੱਕ ਪੈਰ ਦਿਖਾਉਂਦਾ ਪਿਆ ਮੈਨੂੰ, ਮੈਂ ਕੀ ਇੱਡੇ ਮਾਹ ਮਾਰ ਲਏ। ਮੈਂ ਕੀ ਕਹਿ ਦਿੱਤਾ ਕਿਸੇ ਨੂੰ ਕੁਝ। ਵੇਖੋ Hello Music ਯੂਟਿਊਬ ਚੈਨਲ ਤੇ ਸ਼ੇਅਰ ਕੀਤਾ ਇਹ ਵੀਡੀਓ...