ਸਾਊਥ ਸਟਾਰ ਪ੍ਰਭਾਸ ਦਾ ਨਾਮ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਿਹਾ ਹੈ। ਉਸ ਦੀ ਨਵੀਂ ਫਿਲਮ 'ਸਾਲਾਰ' ਬਲਾਕਬਸਟਰ ਸਾਬਿਤ ਹੋਈ ਹੈ,



ਜਿਸ ਨੇ ਬਾਕਸ ਆਫਿਸ 'ਤੇ ਵਰਲਡਵਾਈਡ 700 ਕਰੋੜ ਦੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਪ੍ਰਭਾਸ ਦਾ ਨਾਮ ਫਿਰ ਤੋਂ ਚਰਚਾ ਵਿੱਚ ਹੈ।



ਦਰਅਸਲ, ਖਬਰਾਂ ਆ ਰਹੀਆਂ ਹਨ ਕਿ ਪ੍ਰਭਾਸ ਨੇ ਰਾਮ ਮੰਦਰ ਦੇ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ।



ਟਵਿਟਰ 'ਤੇ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।



ਇਸ ਸਬੰਧੀ ਇੱਕ ਟਵੀਟ ਸਾਹਮਣੇ ਆਇਆ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਪ੍ਰਭਾਸ ਨੇ ਰਾਮ ਮੰਦਰ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਕੀਤੀ।



ਦੱਸ ਦਈਏ ਕਿ ਆਂਧਰਾ ਪ੍ਰਦੇਸ਼ ਦੇ ਕੋਥਾਪੇਟਾ ਦੇ ਵਿਧਾਇਕ ਚਿਰਲਾ ਜੱਗੀਰੈੱਡੀ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਪ੍ਰਭਾਸ ਨੇ 50 ਕਰੋੜ ਦੀ ਰਾਸ਼ੀ ਦਾਨ ਕੀਤੀ ਹੈ।



ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਖਬਰਾਂ ਵਿੱਚ ਕਿੰਨੀ ਸੱਚਾਈ ਹੈ।



ਦੱਸ ਦਈਏ ਕਿ ਪ੍ਰਭਾਸ ਦੇ ਨੇੜਲੇ ਸੂਤਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪ੍ਰਭਾਸ ਨੇ ਰਾਮ ਮੰਦਰ ਨਿਰਮਾਣ ਲਈ 50 ਕਰੋੜ ਦੀ ਰਾਸ਼ੀ ਦਾਨ ਨਹੀਂ ਕੀਤੀ ਹੈ।



ਇਸ ਕਰਕੇ ਇਨ੍ਹਾਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ।



ਦੱਸ ਦਈਏ ਕਿ ਪ੍ਰਭਾਸ ਨੂੰ ਰਾਮ ਮੰਦਰ ਦੇ ਉਦਘਾਟਨ ਦਾ ਸੱਦਾ ਭੇਜਿਆ ਗਿਆ ਹੈ।