ਰਾਮਿਆ ਕ੍ਰਿਸ਼ਨਨ ਫਿਲਮ 'ਬਾਹੂਬਲੀ' 'ਚ ਸ਼ਿਵਗਾਮੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਈ

ਅਦਾਕਾਰਾ ਰਾਮਿਆ ਕ੍ਰਿਸ਼ਨਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਉਹ ਆਪਣੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ

ਰਾਮਿਆ ਕ੍ਰਿਸ਼ਨਨ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਉਹ ਬਲੈਕ ਸਾੜੀ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰ ਰਹੀ ਹੈ

ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ਼ ਵਿੱਚ ਪੁਲ ਬੰਨ੍ਹਦੇ ਨਜ਼ਰ ਆ ਰਹੇ ਹਨ

ਰਾਮਿਆ 52 ਸਾਲ ਦੀ ਉਮਰ 'ਚ ਵੀ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ

ਤਸਵੀਰਾਂ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, 'ਕਾਲਾ ਨਸ਼ਾ'

ਰਾਮਿਆ ਦੀਆਂ ਤਸਵੀਰਾਂ ਨੂੰ 41 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ

ਰਾਮਿਆ ਆਖਰੀ ਵਾਰ ਵਿਜੇ ਦੇਵਰਕੋਂਡਾ ਦੀ ਫਿਲਮ 'ਲਿਗਰ' 'ਚ ਨਜ਼ਰ ਆਈ ਸੀ