Gurudwara Sri Bangla Sahib ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਵਿੱਤਰ ਸਥਾਨ ਹੈ। ਇੱਥੇ ਸੰਗਤਾਂ ਦੂਰੋਂ-ਦੂਰੋਂ ਆ ਕੇ ਨਤਮਸਤਰ ਹੁੰਦੀਆਂ ਹਨ ਅਤੇ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਨੂੰ ਪਹਿਲੀ ਵਾਰ 1783 ਸਿੱਖ ਜਨਰਲ Sardat Bhagel Singh ਦੁਆਰਾ ਆਮਰ ਦੇ Hindu Raja Jai Singh ਵਲੋਂ ਦਾਨ ਕੀਤੇ ਗਏ ਬੰਗਲੇ ‘ਤੇ ਇਕ ਛੋਟੇ ਜਿਹੇ ਅਸਥਾਨ ਵਜੋਂ ਬਣਾਇਆ ਗਿਆ ਸੀ। ਉਨ੍ਹਾਂ ਨੇ ਮੁਗਲ ਦੇ ਸ਼ਾਸਨਕਾਲ ਦੌਰਾਨ ਉਸੇ ਸਾਲ ਦਿੱਲੀ ਵਿਚ 9 ਸਿੱਖ ਧਾਰਮਿਕ ਅਸਥਾਨਾਂ ਦੀ ਉਸਾਰੀ ਦੀ ਨਿਗਰਾਨੀ ਕੀਤੀ ਸੀ। Gurudwara Sri Bangla Sahib ਅਸਲ ਵਿੱਚ 17th century ਵਿੱਚ ਇੱਕ ਰਾਜਾ ਜੈ ਸਿੰਘ ਨਾਲ ਸਬੰਧਤ ਇੱਕ ਬੰਗਲਾ ਸੀ ਅਤੇ ਜੈਸਿੰਘਪੁਰਾ ਦੇ ਮਹਿਲ ਵਜੋਂ ਜਾਣਿਆ ਜਾਂਦਾ ਸੀ। ਔਰੰਗਜੇਬ ਨੇ ਜਦੋਂ Guru Harkrishan Sahib Ji ਨੂੰ ਦਿੱਲੀ ਬੁਲਾਉਣਾ ਚਾਹਿਆ ਤਾਂ ਰਾਜਾ ਜੈ ਸਿੰਘ ਦੀ ਬੇਨਤੀ ਕਰਨ 'ਤੇ ਗੁਰੂ ਸਾਹਿਬ ਦਿੱਲੀ ਆਏ। ਇਸੇ ਥਾਂ Raja Jai Singh ਦਾ ਬੰਗਲਾ ਸੀ। ਜਦੋਂ ਗੁਰੂ ਸਾਹਿਬ ਦਿੱਲੀ ਆਏ ਤਾਂ ਰਾਣੀ ਨੇ ਪਰਖ ਕਰਨ ਲਈ ਗੌਲੀਆਂ ਵਾਲਾ ਭੇਸ ਬਣਾਇਆ ਪਰ ਸਤਿਗੁਰ ਜੀ ਨੇ ਝੱਟ ਗੌਲੀਆਂ ਵਿਚੋਂ ਰਾਣੀ ਨੂੰ ਪਛਾਣ ਲਿਆ ਅਤੇ ਜਾ ਕੇ ਰਾਣੀ ਦੀ ਗੋਦ ਵਿਚ ਬੈਠ ਗਏ। ਉਸ ਸਮੇਂ ਆਪ ਜੀ ਦੀ ਉਮਰ 8 years Old ਦੀ ਸੀ। ਉਸ ਵੇਲੇ ਸ਼ਹਿਰ ਵਿਚ cholera ਤੇ ChickenPox ਦੀ ਹਵਾ ਫੈਲੀ ਹੋਈ ਸੀ, ਰੋਜ਼ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਜਦੋਂ ਗੁਰੂ ਜੀ ਅੱਗੇ ਦਿੱਲੀ ਵਾਸੀਆਂ ਨੇ ਆਪਣੇ ਦੁੱਖ ਪੇਸ਼ ਕੀਤੇ ਤਾਂ ਗੁਰੂ ਸਾਹਿਬ ਨੇ ਨਾਮ ਸਿਮਰਨ ਤੇ ਕਿਰਪਾ ਦ੍ਰਿਸ਼ਟੀ ਕਰਕੇ ਇਕ ਚੁਬੱਚੇ ਵਿਚ ਆਪਣਾ ਚਰਣਾਮਿਤ ਪਵਾ ਦਿੱਤਾ। ਜੋ ਵੀ ਇਸ ਚੁਬੱਚੇ ਵਿਚੋਂ ਅੰਮ੍ਰਿਤ ਛਕਦਾ ਸੀ ਅਤੇ ਬਿਮਾਰੀਆਂ ਤੋਂ ਮੁਕਤ ਹੋ ਜਾਂਦਾ, ਇਸ ਪ੍ਰਕਾਰ ਸਾਰੀ ਦਿੱਲੀ ਸੁਖੀ ਵੱਸਣ ਲਗ ਪਈ ਅਤੇ ਬਿਮਾਰੀ ਖੰਭ ਲਾ ਕੇ ਉੱਡ ਗਈ। ਉਸ ਚੁਬੱਚੇ ਦਾ ਅੰਮ੍ਰਿਤ ਅੱਜ ਵੀ ਸੰਗਤਾਂ ਛਕਦੀਆਂ ਹਨ ਤੇ ਮਨ ਦੀਆਂ ਮੁਰਾਦਾਂ ਪਾਉਂਦੀਆਂ ਹਨ।