ਹੱਜ ਯਾਤਰਾ ਲਈ ਅਧਿਕਾਰਤ ਪਰਮਿਟ ਜ਼ਰੂਰੀ ਬਣਾਉਣ ਦੇ ਨਾਲ-ਨਾਲ ਸਾਊਦੀ ਅਰਬ ਨੇ ਸਿਹਤ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ।



ਸਾਊਦੀ ਅਰਬ ਦੇ ਹੱਜ ਅਤੇ ਉਮਰਾ ਮੰਤਰਾਲੇ ਨੇ ਵੀ ਸ਼ਰਧਾਲੂਆਂ ਲਈ ਕਈ ਟੀਕੇ ਲਾਜ਼ਮੀ ਕੀਤੇ ਹਨ।



sehhaty application ਰਾਹੀਂ ਸ਼ਰਧਾਲੂਆਂ ਨੂੰ ਟੀਕਾਕਰਨ ਸੰਬੰਧੀ ਅਪਡੇਟ ਦੇ ਕੇ ਇਹ ਸੂਚਿਤ ਕਰਨਾ ਹੋਵੇਗਾ ਕਿ ਉਨ੍ਹਾਂ ਦਾ ਟੀਕਾਕਰਨ ਹੋ ਗਿਆ ਹੈ।



ਮੰਤਰਾਲੇ ਦਾ ਕਹਿਣਾ ਹੈ ਕਿ ਟੀਕਾਕਰਨ ਲਈ, ਸ਼ਰਧਾਲੂਆਂ ਨੂੰ ਸਿਹਤ ਐਪ 'ਤੇ ਰਜਿਸਟਰ ਕਰਨਾ ਜ਼ਰੂਰੀ ਹੈ



ਨਾਲ ਹੀ, ਸਾਊਦੀ ਅਰਬ ਵਿੱਚ ਰਹਿ ਰਹੇ ਲੋਕਾਂ ਲਈ ਕੋਵਿਡ-19 ਵੈਕਸੀਨ, ਇਨਫਲੂਐਂਜ਼ਾ ਵੈਕਸੀਨ ਅਤੇ ਮੈਨਿਨਜਾਈਟਿਸ ਵੈਕਸੀਨ ਜ਼ਰੂਰੀ ਹੈ।



ਸ਼ਰਧਾਲੂਆਂ ਲਈ ਇਹ ਵੀ ਜ਼ਰੂਰੀ ਹੈ ਕਿ ਇਹ ਟੀਕਾ ਪਿਛਲੇ 5 ਸਾਲਾਂ ਦੇ ਅੰਦਰ ਹੀ ਲੱਗ ਜਾਣਾ ਚਾਹੀਦਾ ਸੀ।



ਦੂਜੇ ਦੇਸ਼ਾਂ ਤੋਂ ਮੱਕਾ ਆਉਣ ਵਾਲਿਆਂ ਲਈ, ਦਿਸ਼ਾ-ਨਿਰਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਆਪਣੇ ਆਉਣ ਤੋਂ ਘੱਟੋ-ਘੱਟ 10 ਦਿਨ ਪਹਿਲਾਂ ਜਾਂ ਪੰਜ ਸਾਲਾਂ ਦੇ ਅੰਦਰ ਨਾਈਜੀਰੀਆ ਮੈਨਿਨਜਾਈਟਿਸ ਵੈਕਸੀਨ ਪ੍ਰਾਪਤ ਕਰ ਲੈਣੀ ਚਾਹੀਦੀ ਹੈ।



ਇਹ ਮਿਆਦ 5 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਪੋਲੀਓ ਦਾ ਟੀਕਾਕਰਨ ਹੋਣਾ ਵੀ ਜ਼ਰੂਰੀ ਹੈ ਅਤੇ ਸ਼ਰਧਾਲੂਆਂ ਕੋਲ ਆਪਣੇ ਦੇਸ਼ ਦਾ ਟੀਕਾਕਰਨ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।



ਸਾਊਦੀ ਅਰਬ ਦੇ ਮੰਤਰਾਲੇ ਨੇ ਕਿਹਾ ਕਿ ਸਾਰੇ ਸ਼ਰਧਾਲੂਆਂ ਕੋਲ ਇੱਕ ਵੈਧ ਪਾਸਪੋਰਟ ਹੋਣਾ ਚਾਹੀਦਾ ਹੈ, ਜੋ ਕਿ 7 ਜੂਨ, 2024 ਤੱਕ ਵੈਧ ਹੋਵੇ।



ਸਾਊਦੀ ਅਰਬ ਨੇ ਹੱਜ ਪਰਮਿਟ ਤੋਂ ਬਿਨਾਂ ਹੱਜ 'ਤੇ ਪਾਬੰਦੀ ਲਗਾ ਦਿੱਤੀ ਹੈ।