ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿਚਕਾਰ 16ਵੀਂ ਸਦੀ ਵਿੱਚ ਸ੍ਰੀ ਹਰਮੰਦਿਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਨਵਾਂ ਨਗਰ ਵਸਾਇਆ। ਇਸਨੂੰ ਚੱਕ ਗੁਰੂ, ਗੁਰੂ ਕਾ ਚੱਕ, ਚੱਕ ਰਾਮਦਾਸ ਜਾਂ ਰਾਮਦਾਸਪੁਰਾ ਨਾਵਾਂ ਨਾਲ ਜਾਣਿਆ ਜਾਂਦਾ ਸੀ ਜੋ ਬਾਅਦ ਵਿਚ ਅੰਮ੍ਰਿਤਸਰ ਵਜੋਂ ਪ੍ਰਸਿੱਧ ਹੋਇਆ। ਅੰਮ੍ਰਿਤਸਰ ਸਰੋਵਰ ਦੀ ਖੁਦਾਈ ਦਾ ਕਾਰਜ ਸ੍ਰੀ ਗੁਰੂ ਰਾਮਦਾਸ ਜੀ ਦੀ ਅਗਵਾਈ ਹੇਠ ਸਿੱਖ ਸੰਗਤ ਦੀ ਸੇਵਾ ਨਾਲ ਸੰਪੂਰਨ ਹੋਇਆ। ਸ੍ਰੀ ਹਰਮੰਦਿਰ ਸਾਹਿਬ ਦੀ ਨੀਂਹ ਦਸੰਬਰ 1588 ਵਿੱਚ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਨੇ ਰੱਖੀ ਸੀ ਸ੍ਰੀ ਹਰਮੰਦਿਰ ਸਾਹਿਬ ਦੀ ਉੱਚਾਈ ਲਗਭਗ 12.5 ਮੀਟਰ ਹੈ। ਇਸ ਨੂੰ ਬਣਾਉਣ ਲਈ ਸ਼ੁੱਧ ਸੋਨੇ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ ਇੱਥੇ ਜਿਹੜੀ ਲਕੜੀ ਦੀ ਵਰਤੋਂ ਕੀਤੀ ਗਈ, ਉਸ ਨੂੰ ਬਰੀਚਾ ਕਹਿੰਦੇ ਹਨ ਦਰਬਾਰ ਸਾਹਿਬ ਨੂੰ ਕਈ ਵਾਰ ਮੁਗਲਾਂ ਵਲੋਂ ਢਾਹਿਆ ਗਿਆ। ਬਾਬਾ ਦੀਪ ਸਿੰਘ ਨੇ 1757 ਈ. ਵਿਚ ਹਰਿਮੰਦਰ ਸਾਹਿਬ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਇਆ ਸੀ। ਹਰਿਮੰਦਰ ਸਾਹਿਬ ਦਾ ਪੁਨਰ ਨਿਰਮਾਣ ਸੰਨ 1764 ਈ. ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਸਿੱਖਾਂ ਦੀ ਮਦਦ ਨਾਲ ਦੁਬਾਰਾ ਉਸਾਰਿਆ ਸੀ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ 750 ਕਿਲੋ ਸੋਨੇ ਨਾਲ ਢੱਕਿਆ ਸੀ। ਇਸ ਤੋਂ ਬਾਅਦ 1984 ਵਿੱਚ ਵੀ ਦਰਬਾਰ 'ਤੇ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਟੈਂਕਾ-ਤੋਪਾਂ ਨਾਲ ਢਾਹ ਦਿੱਤਾ ਗਿਆ ਸੀ ਹਰਿਮੰਦਰ ਸਾਹਿਬ ਨੂੰ ਅੰਮ੍ਰਿਤ ਸਰੋਵਰ ਦੇ ਵਿਚਕਾਰ ਬਣਾਇਆ ਗਿਆ ਹੈ, ਇਸ ਸਰੋਵਰ ਨੂੰ ਸਭ ਤੋਂ ਪਵਿੱਤਰ ਸਰੋਵਰ ਮੰਨਿਆ ਜਾਂਦਾ ਹੈ। ਇਥੇ ਦੁੱਖ ਭੰਜਨੀ ਬੇਰੀ ਨਾਂ ਦਾ ਸਥਾਨ ਹੈ, ਜਿਸ ਵਿਚ ਇਸ਼ਨਾਨ ਕਰਨ ਨਾਲ ਸਰੀਰ ਦੇ ਦੁੱਖ ਖਤਮ ਹੋ ਜਾਂਦੇ ਹਨ। ਹਰਮੰਦਿਰ ਸਾਹਿਬ ਦੀ ਸਭ ਤੋਂ ਵਿਲੱਖਣ ਗੱਲ ਹੈ ਇਹ ਹੈ ਕਿ ਇੱਥੇ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ, ਜਿੱਥੇ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਲੰਗਰ ਛੱਕਦੀ ਹੈ ਅਤੇ ਨਾਲ ਹੀ ਨਤਮਸਤਕ ਹੁੰਦੀ ਹੈ।