ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਪੈਂਦੇ ਪਿੰਡ ਕਟਾਣੀ ਕਲਾਂ ਤੋਂ 2 KM ਦੀ ਦੂਰੀ 'ਤੇ ਸਰਹੰਦ ਨਹਿਰ ਕਿਨਾਰੇ ਇਤਿਹਾਸਕ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਸੁਸ਼ੋਭਿਤ ਹੈ।



ਇਸ ਗੁਰੂ ਘਰ ਦੀ ਮਹਾਨਤਾ ਹੈ ਕਿ 20 ਫੱਗਣ 1675 ਈਸਵੀ ਨੂੰ ਛੇਵੀਂ ਪਾਤਸ਼ਾਹੀ SRI GURU HARGOBIND SAHIB JI ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਛੁਡਵਾ ਕੇ



1100 ਘੋੜ ਸਵਾਰ, 7 ਤੋਪਾਂ ਨਾਲ ਚੰਦੂ ਕੈਦੀ ਨੂੰ ਲੈ ਕੇ ਕਟਾਣਾ ਸਾਹਿਬ ਪਹੁੰਚੇ ਸਨ। ਉਸ ਸਮੇਂ ਗੁਰੂ ਜੀ ਨੇ ਆਪਣਾ ਘੋੜਾ ਨਹਿਰ ਦੇ ਕਿਨਾਰੇ ਬੇਰੀ ਸਾਹਿਬ ਨਾਲ ਬੰਨਿਆ ਸੀ।



ਜਿਸ ਤੋਂ ਬਾਅਦ SRI GURU GOBIND SINGH JI ਪੋਹ 1761 ਨੂੰ ਉਚ ਦਾ ਪੀਰ ਬਣ ਕੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ,



ਭਾਈ ਮਾਨ ਸਿੰਘ ਅਤੇ ਭਾਈ ਨਵੀ ਖਾਂ ਤੇ ਗਨੀ ਖਾਂ ਨਾਲ ਕਟਾਣਾ ਸਾਹਿਬ ਪਹੁੰਚੇ।



ਜਿੱਥੇ ਉਨ੍ਹਾਂ ਨੇ ਆਪਣਾ ਪਲੰਘ ਬੇਰੀ ਸਾਹਿਬ ਕੋਲ ਲਗਾਇਆ ਅਤੇ ਨਾਲ ਦੀ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ,



ਜਿਸ ਕਰ ਕੇ ਇਸ ਗੁਰੂ ਘਰ ਦਾ ਨਾਮ DEGSAR ਪਿਆ ਅਤੇ ਇਥੇ ਆਉਣ ਵਾਲੇ ਹਰ ਸਿੱਖ ਦੀ ਦੇਗ ਕਰਵਾ ਅਰਦਾਸ ਕਰ ਕੇ ਮਨੋਕਾਮਨਾ ਪੂਰੀ ਹੁੰਦੀ ਹੈ।



ਸੰਨ 1854 ਵਿੱਚ ਅੰਗਰੇਜ਼ ਇੰਜੀਨੀਅਰ ਵੱਲੋਂ ਸਰਹਿੰਦ ਨਹਿਰ ਦਾ ਸਰਵੇ ਹੋਇਆ। ਇਸ ਸਰਵੇ ਵਿੱਚ ਸਰਹਿੰਦ ਨਹਿਰ ਗੁਰੂ ਘਰ ਵਿਚ ਦੀ ਜਾਣੀ ਸੀ।



ਅੰਗਰੇਜ਼ ਇੰਜੀਨੀਅਰ ਸਮਿਥ ਵੱਲੋਂ ਗੁਰੂ ਘਰ ਵਿੱਚ ਬੇਰੀ ਸਾਹਿਬ ਨੂੰ ਕਟਵਾਉਣ ਲਈ ਜਦੋਂ ਉਸ ਦੇ ਟੱਕ ਮਾਰੇ ਤਾਂ ਉਹ ਅੰਨਾ ਹੋ ਗਿਆ, ਜਿਸ ਨੇ ਬਾਅਦ ਵਿੱਚ ਗੁਰੂ ਘਰ ਪਹੁੰਚ ਮੁਆਫ਼ੀ ਮੰਗੀ



ਅਤੇ ਦੇਗ ਕਰਵਾਈ ਜਿਸ ਤੋਂ ਬਾਅਦ ਇਸ ਬੇਰੀ ਸਾਹਿਬ ਤੋਂ ਟੇਢੀ ਨਹਿਰ ਬਣਾਈ ਗਈ ਜੋ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ,