ਬਠਿੰਡਾ ਤੋਂ 33 ਕਿਲੋਮੀਟਰ ਦੂਰ ਮਾਨਸਾ ਰੋਡ ਉੱਤੇ ਗੁਰਦੁਆਰਾ ਤਿੱਤਰਸਰ ਸਾਹਿਬ ਸਥਿਤ ਹੈ। ਇਸ ਪਵਿੱਤਰ ਧਰਤੀ 'ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਏ ਸਨ।



ਸੰਮਤ 1721 ਬਿਕ੍ਰਮੀ ਨੂੰ ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਉਸਾਰੀ ਸੰਪੂਰਣ ਕਰਵਾਉਣ ਤੋਂ ਬਾਅਦ sri guru teg bahadur sahib ji ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਜਾਂਦੇ ਹੋਏ, ਇਸ ਅਸਥਾਨ 'ਤੇ ਪਹੁੰਚੇ ਸਨ।



ਇਸ ਦੌਰਾਨ ਉਨ੍ਹਾਂ ਕੋਲ ਕਾਲਾ ਤਿੱਤਰ ਪਹੁੰਚਿਆ ਅਤੇ ਉਸ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਜੂਨੀ ਦੇ ਗੇੜ 'ਚੋਂ ਕੱਢਿਆ ਜਾਵੇ।



ਕਿਉਂਕਿ ਇਹ ਕਾਣਾ ਤਿੱਤਰ ਸ਼ਰਾਪ ਕਰਕੇ ਬਣਿਆ ਸੀ, ਜੋ ਕਿਸੇ ਸਮੇਂ ਰਾਜਾ ਸੀ।



ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮੁਕਤੀ ਲਈ ਆਏ ਕਾਣੇ ਤਿੱਤਰ ਨੂੰ ਕਿਹਾ ਕਿ ਤੁਹਾਡੀ ਜੋਨੀ ਦਾ ਉਦਾਰ ਮੈਂ ਦਸਮੇ ਜਾਮੇ 'ਚ ਕਰਾਂਗਾ। ਫਿਰ ਜਦੋਂ sri muktsar sahib ਵਿਖੇ ਖਿਦਰਾਣੇ ਦੀ ਢਾਬ ਦਾ ਯੁੱਧ ਲੜਨ ਤੋਂ ਬਾਅਦ



ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲੱਖੀ ਜੰਗਲ ਵਿੱਚ sri anandpur sahib ਤੋਂ ਬਾਅਦ ਗੁਰੂ ਕੀ ਕਾਸ਼ੀ ਸ਼੍ਰੀ ਦਮਦਮਾ ਸਾਹਿਬ ਆਏ ਅਤੇ 9 ਮਹੀਨ, 9 ਦਿਨ, 9 ਘੜੀਆਂ ਉੱਥੇ ਰਹੇ।



ਉਸ ਵੇਲੇ ਸ਼ਿਕਾਰ ਖੇਡਦੇ ਹੋਏ ਦਸਵੇਂ ਪਾਤਸ਼ਾਹ sri guru gobind singh ji ਨੇ ਇਸ ਅਸਥਾਨ 'ਤੇ ਇੱਕ ਤਿੱਤਰ ਦਾ ਸ਼ਿਕਾਰ ਕੀਤਾ



ਅਤੇ ਉਸ ਨੂੰ ਚੌਰਾਸੀ ਲੱਖ (ਜਿਊਣ-ਮਰਨ) ਦੇ ਗੇੜ ਤੋਂ ਮੁਕਤ ਕੀਤਾ। ਇਹ ਉਹੀ ਕਾਲਾ ਤਿੱਤਰ ਸੀ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਸਵੇਂ ਜਾਮੇ ਵਿੱਚ ਮੁਕਤੀ ਦੇਣ ਦੀ ਗੱਲ ਆਖੀ ਸੀ।



ਫਿਰ ਇਸ ਅਸਥਾਨ 'ਤੇ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਵੱਲੋਂ ਇੱਥੇ ਥੜ੍ਹਾ ਸਾਹਿਬ ਨੂੰ ਸਿੱਜਦਾ ਕੀਤਾ।



ਇਸ ਉੱਤੇ ਸੰਤ ਅਤਰ ਸਿੰਘ ਜੀ ਵੱਲੋਂ ਇਸ ਥੜ੍ਹਾ ਸਾਹਿਬ ਦਾ ਇਤਿਹਾਸ ਦੱਸਿਆ ਅਤੇ ਇਸ ਜਗਾ ਉੱਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ।