ਗੁਰਦੁਆਰਾ ਥੰਮ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਡੋਮੇਲੀ ਵਿੱਚ ਸਥਿਤ ਹੈ



ਇਹ ਗੁਰਦੁਆਰਾ ਸਾਹਿਬ ਫਗਵਾੜਾ ਸ਼ਹਿਰ ਤੋਂ 13 ਕਿਲੋਮੀਟਰ ਦੀ ਦੂਰੀ 'ਤੇ ਫਗਵਾੜਾ-ਹੁਸ਼ਿਆਰਪੁਰ ਰੋਡ' ਤੇ ਪਿੰਡ ਡੋਮੇਲੀ ਵਿੱਚ ਬਣਿਆ ਹੋਇਆ ਹੈ।



1635 ਵਿੱਚ ਇਸ ਅਸਥਾਨ ਨੂੰ ਦਲਿ ਭੰਜਨ ਗੁਰੁ ਸੂਰਮਾ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ



ਮਹਾਰਾਜ ਤੇ ਮਾਤਾ ਕੌਲਾ ਜੀ ਨੇ ਸੰਗਤ ਸਮੇਤ ਚਰਨ ਪਾਕੇ ਪਵਿੱਤਰ ਕੀਤਾ।



ਨਗਰ ਨਿਵਾਸੀ ਸੁਲਤਾਨ ਦੇ ਪੁਜਾਰੀ ਹੋਣ ਕਰਕੇ ਮਟਾ ਦੀ ਪੂਜਾ ਕਰਦੇ ਸਨ ।



ਮਹਾਰਾਜ ਜੀ ਦੇ ਉਪਦੇਸ਼ ਨੂੰ ਮੰਨਦੇ ਹੋਏ ਸਾਰੇ ਮਟ ਢਾਹ ਦਿੱਤੇ ਅਤੇ ਅਕਾਲ ਪੁਰਖ (ਵਾਹਿਗੁਰੂ) ਨੂੰ ਮੰਨਣ ਲੱਗ ਪਏ ।



ਨਗਰ ਨਿਵਾਸੀਆ ਨੇ ਫਕੀਰ ਦੇ ਸ਼ਰਾਪ ਕਾਰਣ , ਅੱਗ ਲੱਗਣ ਤੇ ਕਲਰੀ ਸੱਪਾਂ ਦੇ ਲੜਨ ਤੋਂ ਬਚਾਅ ਵਾਸਤੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ।



ਮਹਾਰਾਜ ਜੀ ਨੇ ਨਗਰ ਨਿਵਾਸੀਆਂ ਦੀ ਸੇਵਾ ਭਾਵਨਾ ਤੇ ਪ੍ਰਸੰਨ ਹੋ ਕੇ ਟਾਹਲੀ ਦੀ ਲੱਕੜ ਗੱਡਦਿਆਂ ਹੋਇਆ ਵਰ ਦਿੱਤਾ ਕਿ ਅਸੀਂ ਹੁਣ ਥੰਮ ਲਾ ਦਿੱਤਾ ਹੈ।



ਜਿਹੜਾ ਇਸ ਅਸਥਾਨ ਤੇ ਸ਼ਰਧਾ ਭਾਵਨਾ ਆਵੇਗਾ ਉਸ ਦੀ ਹਰ ਪ੍ਰਕਾਰ ਤੋ ਰੱਖਿਆ ਹੋਵੇਗੀ।



ਇਹ ਥੰਮ ਅੱਜ ਵੀ ਗੁਰਦੁਆਰਾ ਸਾਹਿਬ ਅੰਦਰ ਸੰਗਤ ਦੇ ਦਰਸ਼ਨ ਲਈ ਮੌਜੂਦ ਹੈ।