Gurudwara Toba Bhai Shalo Ji ਦਾ ਆਪਣਾ ਹੀ ਇਕ ਵੱਖਰਾ ਇਤਿਹਾਸ ਹੈ। ਇਹ ਗੁਰਦੁਆਰਾ ਸਾਹਿਬ ਚੌਥੇ, ਪੰਜਵੇ ਅਤੇ ਛੇਵੇਂ ਪਾਤਸ਼ਾਹੀ ਦੇ ਸਮਕਾਲੀਨ ਭਾਈ ਸਾਲ੍ਹੋ ਜੀ ਦੇ ਨਾਂ ਨਾਲ ਇਤਿਹਾਸਿਕ ਮਹੱਤਵ ਨਾਲ ਜਾਣਿਆ ਜਾਂਦਾ ਹੈ।



ਇਤਿਹਾਸ ਮੁਤਾਬਿਕ ਭਾਈ ਸਾਲ੍ਹੋ ਜੀ ਦਾ ਜਨਮ ਭਾਈ ਦਿਆਲਾ ਅਤੇ ਮਾਤਾ ਸੁਖਦੀਪ ਜੀ ਦੇ ਕੁੱਖੋਂ ਫਰੀਦਕੋਟ ਦੇ ਪਿੰਡ ਧੋਲੇਕਾਗੜ ਵਿਖੇ ਹੋਇਆ ਸੀ



ਜੋਕਿ ਬਾਅਦ ਵਿਚ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੇ ਕੋਲ ਸੰਗਤ ਰੂਪ ਵਿਚ ਮਿਲਣ ਲਈ ਪਹੁੰਚੇ ਸਨ। ਇਤਿਹਾਸਕਾਰਾਂ ਮੁਤਾਬਿਕ ਮਨ ਵਿਚ ਵਿਚਾਰ ਆਇਆ ਕਿ ਜੇਕਰ ਗੁਰੂ ਜਾਣੀਜਾਣ ਹੈ ਕਾਂ ਤਾਂ



ਮੈਨੂੰ ਖੁਦ ਹੀ ਪਹਿਚਾਣ ਲਵੇਗਾ ਅਤੇ ਜਦੋਂ ਗੁਰੂ ਰਾਮਦਾਸ ਜੀ ਨੇ ਸੰਗਤਾ ਨੂੰ ਮਿਲਣ ਤੋਂ ਬਾਅਦ ਭਾਈ ਸਾਲ੍ਹੋ ਜੀ ਨੂੰ ਆਵਾਜ਼ ਮਾਰੀ ਤਾਂ ਭਾਈ ਜੀ ਉਨ੍ਹਾਂ ਦੇ ਮੁਰੀਦ ਹੋ ਗਏ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਗੁਰੂ ਰਾਮਦਾਸ ਜੀ ਦੀ ਸੇਵਾ ਵਿਚ ਇਥੇ ਹੀ ਰਹਿ ਗਏ।



ਇਕ ਵਾਰ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਸੇਵਾ ਸੁਰੂ ਕੀਤੀ ਤਾਂ ਇਸ ਦੌਰਾਨ ਭਾਈ ਸਾਲ੍ਹੋ ਜੀ ਵੀ ਮੌਜੂਦ ਸਨ। ਸਰੋਵਰ ਲਈ ਇੱਟਾਂ ਪਕਾਉਣ ਲਈ ਜਦੋਂ ਸੁੱਕਾ ਬਾਲਣ ਨਹੀਂ ਮਿਲਿਆ ਤਾਂ ਭਾਈ ਸਾਲ੍ਹੋ ਵਲੋਂ ਸੰਗਤਾ ਨੂੰ ਅਪੀਲ ਕੀਤੀ ਗਈ



ਕਿ ਜੋ ਗੁਰੂ ਘਰ ਦਾ ਪਿਆਰਾ ਆਪਣੇ ਘਰੋਂ ਇਕ ਪਾਥੀ ਦਾਨ ਕਰੇਗਾ ਤਾਂ ਉਸਨੂੰ ਗੁਰੂ ਮਹਾਰਾਜ ਪੁੱਤਰ ਦੀ ਦਾਤ ਬਖਸ਼ਣਗੇ ਅਤੇ ਪਿੰਡ ਵਾਲਿਆਂ ਨੇ ਟੋਕਰੀਆਂ ਭਰ-ਭਰ ਕੇ ਪਾਥੀਆਂ ਗੁਰੂ ਘਰ ਭੇਜੀਆਂ



ਅਤੇ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਭਾਈ ਸਾਲ੍ਹੋ ਜੀ ਨੂੰ ਪੁੱਛਿਆ ਕਿ ਤੁਸੀਂ ਇਕ ਪਾਥੀ ਬਦਲੇ ਪੁੱਤਰਾਂ ਦੀ ਦਾਤ ਦੇ ਆਏ ਹੋ ਤਾਂ ਭਾਈ ਸਾਲ੍ਹੋ ਨੇ ਕਿਹਾ ਕਿ ਮੈਨੂੰ ਆਪਣੇ ਗੁਰੂ ਉੱਤੇ ਪੂਰਾ ਭਰੋਸਾ ਹੈ ਅਤੇ ੳਹ ਮੇਰਾ ਕਿਹਾ ਨਹੀਂ ਮੌੜਣਗੇ।



ਇਸਦੇ ਨਾਲ ਹੀ ਸੰਗਤ ਦੀ ਸੇਵਾ ਵੀ ਕਬੂਲ ਕਰਕੇ ਸੰਗਤ ਦੀ ਝੌਲੀ ਭਰਨਗੇ। ਉਦੋਂ ਗੁਰੂ ਮਹਾਰਾਜ ਨੇ ਵਚਨ ਕੀਤਾ ਕਿ ਜੋ ਵੀ ਸੰਗਤ ਹਰਿਮੰਦਰ ਸਾਹਿਬ ਦੇ ਦਰਸ਼ਨ ਤੋਂ ਬਾਅਦ ਟੋਬਾ ਭਾਈ ਸਾਲ੍ਹੋ ਜੀ ਦੇ ਦਰਸ਼ਨ ਕਰੇਗਾ



ਉਸਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਉੱਥੇ ਪਾਥੀਆਂ ਚੜ੍ਹਾਉਣ ਅਤੇ ਇਸ਼ਨਾਨ ਕਰਨ ਨਾਲ ਦੁਖ ਦੂਰ ਹੋਣਗੇ ਅਤੇ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਵੇਗੀ।



ਇੱਥੇ ਦੂਰੋਂ-ਦੂਰੋਂ ਸੰਗਤ ਨਤਮਸਤਕ ਹੁੰਦੀ ਹੈ



Thanks for Reading. UP NEXT

10 Unknown Facts About Gurudwara Sri Darbar Sahib Tarntaran: ਜਾਣੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਵੱਡਮੁੱਲਾ ਇਤਿਹਾਸ

View next story