Gurudwara Guru ka mahal ਅੰਮ੍ਰਿਤਸਰ ਵਿੱਚ ਸਥਿਤ ਹੈ। ਇਸ ਗੁਰੂ ਘਰ ਨੂੰ ਸਿੱਖ ਧਰਮ ਦੇ ਪੰਜ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਹੈ।



ਇਸ ਜਗ੍ਹਾ ਉੱਤੇ Sri Guru TegBahadur Sahib Ji ਦਾ ਭੋਰਾ ਸਾਹਿਬ ਅਤੇ ਖੂਹ ਮੌਜੂਦ ਹੈ। ਇਸ ਜਗ੍ਹਾ ਉੱਪਰ ਸ਼੍ਰੀ ਗੁਰੂ ਅਮਰਦਾਸ ਅਤੇ ਗੁਰੂ ਰਾਮਦਾਸ ਜੀ ਆਏ।



Guru Amardas Ji ਨੇ ਰਾਮਦਾਸ ਜੀ ਨੂੰ ਹੁਕਮ ਦਿੱਤਾ ਕਿ ਇਸ ਜਗ੍ਹਾ ਉੱਪਰ ਆਪਣਾ ਘਰ ਬਣਾਉ ਅਤੇ ਨਵਾਂ ਨਗਰ ਵਸਾਉਣਾ ਕਰੋ।



ਜਿਸ ਜਗ੍ਹਾ ਉੱਪਰ ਗੁਰੂ ਰਾਮਦਾਸ ਜੀ ਨੇ ਆਪਣਾ ਘਰ ਬਣਾਇਆ ਉਸ ਨੂੰ ਗੁਰੂ ਕੇ ਮਹਿਲ ਕਿਹਾ ਜਾਂਦਾ ਹੈ।



ਇਸ ਜਗ੍ਹਾ ਤੇ ਰਹਿੰਦਿਆ ਗੁਰੂ ਰਾਮਦਾਸ ਜੀ ਨੇ ਨਵਾਂ ਨਗਰ ਵਸਾਇਆ ਜਿਸ ਦਾ ਨਾਮ ਗੁਰੂ ਕਾ ਚੱਕ ਰੱਖਿਆ ਗਿਆ।



ਫਿਰ ਇਹ ਨਗਰ ਰਾਮਦਾਸਪੁਰ ਅਤੇ ਅਖੀਰ ਵਿੱਚ ਅਮ੍ਰਿਤਸਰ ਸਾਹਿਬ ਦੇ ਨਾਮ ਨਾਲ ਪ੍ਰ੍ਸਿੱਧ ਹੋਇਆ।



ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਹਰਗੋਬਿੰਦ ਜੀ ਨੇ ਇਸ ਜਗ੍ਹਾ ਉੱਪਰ 58 ਸਾਲ ਰਹੇ।



ਇਸ ਜਗ੍ਹਾ ਉੱਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਵਿਆਹ ਵੀ ਹੋਇਆ ਸੀ।



ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਵਿੱਚ ਹੈ ਅਤੇ ਤੁਸੀਂ ਰੇਲ ਰਾਹੀਂ ਵੀ ਇੱਥੇ ਜਾ ਸਕਦੇ ਹੋ



ਇੱਥੇ ਦੂਰੋਂ-ਦੂਰੋਂ ਸੰਗਤ ਨਤਮਸਤਕ ਹੁੰਦੀ ਹੈ