ਤਰਨਤਾਰਨ ਜ਼ਿਲ੍ਹੇ ਦੇ ਗੋਇੰਦਵਾਲ ਸਾਹਿਬ ਕਸਬੇ ਵਿੱਚ Gurudwara Sri Baoli Sahib ਸਥਿਤ ਹੈ।



ਇਸ ਪਵਿੱਤਰ ਥਾਂ ਨੂੰ 8 ਗੁਰੂ ਸਾਹਿਬਾਨਾਂ ਦੀ ਚਰਨਛੋਹ ਪ੍ਰਾਪਤ ਹੈ।



ਸ੍ਰੀ ਗੁਰੂ ਨਾਨਕ ਸਾਹਿਬ ਜੀ ਪਹਿਲੀ ਉਦਾਸੀ ਸਮੇਂ ਵੱਖ-ਵੱਖ ਥਾਵਾਂ 'ਤੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੋਏ ਇਸ ਅਸਥਾਨ ਤੇ ਪਹੁੰਚੇ ਸਨ ਅਤੇ ਫਿਰ ਅੱਗੇ ਚਲੇ ਗਏ ਸਨ।



ਸ੍ਰੀ ਗੁਰੂ ਅਮਰਦਾਸ ਜੀ ਨੇ 16ਵੀਂ ਸਦੀ ਵਿੱਚ ਇਸ ਅਸਥਾਨ ਤੇ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਜਿਸ ਦੀਆਂ 84 ਪਾਉੜੀਆਂ ਬਣਾਈਆਂ ਗਈਆਂ।



ਮਾਨਤਾ ਹੈ ਕਿ ਜੋ ਸ਼ਰਧਾ ਨਾਲ ਇਸ ਬਾਊਲੀ ਵਿੱਚ ਇਸਨਾਨ ਕਰਦਾ ਹੈ ਉਸਦੀ ਚੁਰਾਸੀ ਲੱਖ ਜੂਨ ਕੱਟੀ ਜਾਂਦੀ ਹੈ।



ਇਹੀ ਉਹ ਪਵਿੱਤਰ ਅਸਥਾਨ ਹੈ, ਜਿੱਥੇ ਤੀਜੇ ਪਾਤਸ਼ਾਹ ਨੂੰ Sri Guru Ramdas Ji ਮਿਲੇ ਸਨ



ਇੰਨਾ ਹੀ ਨਹੀਂ ਇਸ ਪਵਿੱਤਰ ਧਰਤੀ 'ਤੇ Guru Arjun Dev Ji ਦਾ ਜਨਮ ਹੋਇਆ ਸੀ। ਗੁਰੂ ਅਰਜਨ ਦੇਵ ਜੀ ਦਾ ਬਚਪਨ ਵੀ ਇਸੀ ਧਰਤੀ 'ਤੇ ਬੀਤਿਆ ਸੀ।



ਇਸ ਧਰਤੀ 'ਤੇ ਬਾਦਸ਼ਾਹ ਅਕਬਰ ਨੇ ਲੰਗਰ ਛੱਕਿਆ ਸੀ। ਗੁਰੂ ਅਮਰਦਾਸ ਜੀ ਨੇ ਸਾਰੇ ਸਿੱਖਾਂ ਲਈ ਹੁਕਮ ਜਾਰੀ ਕੀਤਾ ਕਿ ਜੋ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ।



ਉਹਨਾਂ ਨੂੰ ਪਹਿਲਾਂ ਪੰਗਤ ਵਿੱਚ ਬੈਠਕੇ ਲੰਗਰ ਛਕਣਾ ਪਵੇਗਾ। ਇਸ ਵਿਚਾਲੇ ਹਿੰਦੋਸਤਾਨ ਦਾ ਬਾਦਸ਼ਾਹ ਅਕਬਰ ਪਾਤਸ਼ਾਹ ਦੇ ਦਰਸ਼ਨਾਂ ਲਈ ਆਇਆ ਤਾਂ ਬਾਦਸ਼ਾਹ ਨੂੰ ਹੁਕਮ ਹੋਇਆ



ਕਿ ਪਹਿਲਾ ਪੰਗਤ ਵਿੱਚ ਬੈਠ ਕੇ ਲੰਗਰ ਸਕਣ ਉਸਤੋਂ ਬਾਅਦ ਗੁਰੂ ਦਰਸ਼ਨ ਦੇਣਗੇ।