ਹਰਿਆਣਾ ਦੇ ਕੈਥਲ ਸ਼ਹਿਰ ਦੇ ਡੋਗਰਾ ਗੇਟ ‘ਤੇ Gurudwara Sri ?Neem Sahib ਸਥਿਤ ਹੈ।



ਸਿੱਖਾਂ ਦੇ 9ਵੇਂ ਗੁਰੂ Guru Teg Bahadur Sahib ਦਿੱਲੀ ਜਾਂਦੇ ਸਮੇਂ ਮੁਗਲਾਂ ਨਾਲ ਯੁੱਧ ਦੌਰਾਨ ਇੱਥੇ ਠਹਿਰੇ ਸਨ ਅਤੇ ਉਨ੍ਹਾਂ ਨੇ ਨਿੰਮ ਦੇ ਦਰੱਖਤ ਹੇਠਾਂ ਬੈਠ ਕੇ ਸਿਮਰਨ ਕੀਤਾ ਸੀ।



ਇਹ ਨਿੰਮ ਅੱਜ ਵੀ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਹੈ। ਹਰ ਅਮਾਵਸਿਆ ਵਾਲੇ ਦਿਨ ਇੱਥੇ ਸ਼ਰਧਾਲੂਆਂ ਦੀ ਭੀੜ ਇਕੱਠੀ ਹੁੰਦੀ ਹੈ ਅਤੇ ਇੱਥੇ ਮੱਥਾ ਟੇਕਦੇ ਹਨ।



ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ, ਇਹ ਕੱਚ ਦੀ ਵਰਤੋਂ ਕਰਕੇ ਬਣਾਇਆ ਗਿਆ, ਇੱਥੇ ਸ਼ਰਧਾਲੂ ਮੱਸਿਆ ਵਾਲੇ ਦਿਨ ਸਰੋਵਰ ਵਿੱਚ ਇਸਨਾਨ ਕਰਨ ਲਈ ਆਉਂਦੇ ਹਨ



ਇਤਿਹਾਸ ਮੁਤਾਬਕ Sri Guru Teg Bahadur Sahib Ji ਸੰਨ 1723 ਈ: ਵਿੱਚ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਸਨ। ਉਹ ਕੁਝ ਦਿਨ ਇੱਥੇ ਰਹੇ ਵੀ ਸਨ।



ਇਹ ਵੀ ਕਿਹਾ ਜਾਂਦਾ ਹੈ ਕਿ ਗੁਰੂ ਜੀ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਨਿੰਮ ਦੇ ਦਰੱਖਤ ਦੇ ਹੇਠਾਂ ਸਿਮਰਨ ਕਰਦੇ ਸਨ। ਸਿਮਰਨ ਕਰਦੇ ਸਮੇਂ ਉਨ੍ਹਾਂ ਦੇ ਪੈਰੋਕਾਰਾਂ ਦੁਆਰਾ ਉਨ੍ਹਾਂ ਨੂੰ ਮਿਲਣ ਆਏ, ਜਿਨ੍ਹਾਂ ਵਿੱਚੋਂ ਇੱਕ ਗੰਭੀਰ ਬੁਖਾਰ ਨਾਲ ਬਿਮਾਰ ਹੋ ਗਿਆ।



ਗੁਰੂ ਜੀ ਨੇ ਉਨ੍ਹਾਂ ਨੂੰ ਨਿੰਮ ਦੀਆਂ ਪੱਤੀਆਂ ਖਾਣ ਲਈ ਦਿੱਤੀਆਂ ਅਤੇ ਉਹ ਬਿਲਕੁਲ ਠੀਕ ਹੋ ਗਿਆ। ਲੰਮੇ ਸਮੇਂ ਬਾਅਦ ਇਸ ਥਾਂ ਤੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋਈ।



ਇੱਥੇ ਇੱਕ ਵਿਸ਼ਾਲ ਗੁਰਦੁਆਰਾ ਬਣਾਇਆ ਗਿਆ ਸੀ, ਜਿਸ ਨੂੰ Gurudwara Neem Sahib ਕਿਹਾ ਜਾਂਦਾ ਹੈ।



ਇਸ ਗੁਰਦੁਆਰੇ ਵਿੱਚ ਬਣੇ ਸਰੋਵਰ ਵਿੱਚ ਪਵਿੱਤਰ ਇਸ਼ਨਾਨ ਕਰਕੇ ਸਾਰੇ ਭਾਈਚਾਰਿਆਂ ਦੇ ਲੋਕ ਮੱਥਾ ਟੇਕਣ ਅਤੇ ਪੁੰਨ ਪ੍ਰਾਪਤ ਕਰਨ ਲਈ ਇੱਥੇ ਆਉਂਦੇ ਹਨ।



ਰੇਲਵੇ ਸਟੇਸ਼ਨ ਤੋਂ ਸ੍ਰੀ ਗੁਰਦੁਆਰਾ ਨਿੰਮ ਸਾਹਿਬ ਦੀ ਦੂਰੀ ਤਿੰਨ ਕਿਲੋਮੀਟਰ ਅਤੇ ਬੱਸ ਸਟੈਂਡ ਤੋਂ ਪੰਜ ਕਿਲੋਮੀਟਰ ਦੇ ਕਰੀਬ ਹੈ। ਵੱਡੇ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਪਹੁੰਚਣ ਲਈ ਅਰਜੁਨ ਨਗਰ ਜਾਂ ਮਹਾਦੇਵ ਕਾਲੋਨੀ ਤੋਂ ਆਟੋ ਲੈਣਾ ਪੈਂਦਾ ਹੈ।