ਜਦੋਂ Guru Gobind Singh Ji ਪਰਿਵਾਰ ਨਾਲ ਵਿਛੋੜਾ ਪੈਣ ਤੋਂ ਬਾਅਦ ਵੱਖ-ਵੱਖ ਥਾਵਾਂ 'ਤੇ ਹੁੰਦਿਆਂ ਹੋਇਆਂ ਰਾਏਕੋਟ ਦੀ ਧਰਤੀ ‘ਤੇ ਕੁੱਝ ਦਿਨ ਠਹਿਰੇ, ਤਾਂ ਉੱਥੇ Guru Gobind Singh Ji ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਟਾਹਲੀਆਣਾ ਸਾਹਿਬ ਸ਼ੁਸੋਭਿਤ ਹੈ।



ਜਦੋਂ ਜਨਵਰੀ ਮਹੀਨੇ ਦੀ ਕਹਾੜੇ ਦੀ ਠੰਡ ਵਿੱਚ ਗੁਰੂ Guru Gobind Singh Ji ਇਸ ਧਰਤੀ 'ਤੇ ਆਏ ਤਾਂ ਰਾਏ ਕੋਟ ਦੇ ਸਰਦਾਰ, ਤਿਹਾੜੇ ਇਲਾਕੇ ਦੇ ਰਾਜਾ, ਰਾਏ ਕਲ੍ਹਾ ਨੇ ਗੁਰੂ ਪਾਤਸ਼ਾਹ ਦੀ ਤਨ-ਮਨ ਨਾਲ ਸੇਵਾ ਕੀਤੀ।



ਰਾਏ ਕਲ੍ਹਾ Guru Gobind Singh Ji ਦਾ ਕਦਰਦਾਨ ਪ੍ਰੇਮੀ ਸੇਵਕ ਸੀ। ਜਦੋਂ ਪਾਤਸ਼ਾਹ ਰਾਏ ਕਲ੍ਹਾ ਕੋਲ ਬੈਠੇ ਸਨ ਤਾਂ ਗੁਰੂ ਸਾਹਿਬ ਨੇ ਕਿਹਾ ਉਹ ਮਾਤਾ ਜੀ ਦੀ ਖ਼ਬਰ ਲੈਣਾ ਚਾਹੁੰਦੇ ਹਨ।



ਕਿ ਉਹ ਕਿੱਥੇ ਹਨ ਅਤੇ ਕਿਸ ਸਥਿਤੀ ਵਿੱਚ ਹਨ ਤਾਂ ਰਾਏ ਕਲ੍ਹਾ ਨੇ ਗੁਰੂ ਪਾਤਸ਼ਾਹ ਦਾ ਹੁਕਮ ਮੰਨ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਪਤਾ ਲਗਾਉਣ ਦਾ ਫੈਸਲਾ ਲਿਆ।



ਉਨ੍ਹਾਂ ਨੂੰ ਪਤਾ ਲੱਗਿਆ ਕਿ ਸਾਹਿਬਜਾਦੇ ਸਰਹੰਦ ਵਿੱਚ ਕੈਦ ਹਨ ਤਾਂ ਉਨ੍ਹਾਂ ਨੇ ਆਪਣੇ ਚਰਵਾਹੇ ਨੂਰਾ ਮਾਹੀ ਨੂੰ ਕਿਹਾ ਕਿ ਉਹ ਸਰਹੰਦ ਜਾਣ ਅਤੇ ਮਾਤਾ ਜੀ ਬਾਰੇ ਜਾਣਕਾਰੀ ਲੈਕੇ ਆਉਣ।



ਰਾਏ ਕਲ੍ਹਾ ਦਾ ਹੁਕਮ ਮੰਨਕੇ ਨੂਰਾ ਮਾਹੀ ਸਰਹੰਦ ਲਈ ਰਵਾਨਾ ਹੋ ਗਏ। ਨੂਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਸੀ ਜਿਸ ਕਰਕੇ ਉਨ੍ਹਾਂ ਨੂੰ ਮਾਤਾ ਜੀ ਬਾਰੇ ਸਹੀ ਅਤੇ ਜਲਦੀ ਜਾਣਕਾਰੀ ਮਿਲ ਸਕਦੀ ਸੀ।



ਜਦੋਂ ਨੂਰਾ ਸੀ ਸਰਹੰਦ ਪਹੁੰਚੇ ਤਾਂ ਉਨ੍ਹਾਂ ਨੂੰ Mata Gujri Ji ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗਿਆ ਤਾਂ ਨੂਰਾ ਮਾਹੀ ਉਦਾਸ ਹੋਕੇ ਸਰਹੰਦ ਤੋਂ ਪਰਤੇ।



ਜਿੱਥੇ ਉਨ੍ਹਾਂ ਨੇ Guru Gobind Singh Ji ਨੂੰ ਸਾਹਿਬਜਾਦਿਆਂ ਨੂੰ ਨੀਂਹਾਂ ਵਿੱਚ ਚਿਣੇ ਜਾਣ ਦੀ ਖ਼ਬਰ ਸੁਣਾਈ।



ਪਾਤਸ਼ਾਹ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਸੁਣਦਿਆਂ ਆਪਣੇ ਤੀਰ ਨਾਲ ਨੇੜੇ ਉੱਗਿਆ ਕਾਹੀਂ ਦਾ ਬੂਟਾ ਪੁੱਟ ਦਿੱਤਾ ਅਤੇ ਬਚਨ ਕੀਤੇ ਕਿ ਮੁਗਲਾਂ ਦੀ ਜੜ੍ਹ ਪੁੱਟੀ ਗਈ।



ਫਿਰ ਪਾਤਸ਼ਾਹ ਕੋਲ ਖੜ੍ਹੇ ਭਾਈ ਰਾਏ ਕਲ੍ਹਾ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਪਾਤਸ਼ਾਹ ਗਲਤੀ ਕੁੱਝ ਕੁ ਲੋਕਾਂ ਨੇ ਕੀਤੀ ਹੈ। ਸਜ਼ਾ ਸਾਰਿਆਂ ਨੂੰ ਕਿਉਂ ? ਰਾਏ ਕਲ੍ਹਾ ਜੀ ਗੱਲ ਸੁਣਨ ਤੋਂ ਬਾਅਦ ਗੁਰੂ ਸਾਹਿਬ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰਦਿਆਂ ਉਸ ਬੂਟੇ ਨੂੰ ਦੁਬਾਰਾ ਲਗਾ ਦਿੱਤਾ। ਇਸ ਸ਼ਹਿਰ ਦਾ ਨਾਮ ਰਾਏ ਕਲ੍ਹਾ ਜੀ ਦੇ ਨਾਮ 'ਤੇ ਰਾਏਕੋਟ ਪੈ ਗਿਆ।