ਮੱਧਪ੍ਰਦੇਸ਼ ਦੇ ਉੱਜੈਨ Gurudwara Sri Nanak Ghat Sahib ਸਥਿਤ ਹੈ।



ਜਦੋਂ Sri Guru Nanak Dev Ji ਆਪਣੀ ਉਦਾਸੀਆਂ 'ਤੇ ਗਏ ਤਾਂ ਉਸ ਵੇਲੇ ਗੁਰੂ ਸਾਹਿਬ ਨੇ ਅਵੰਤੀਪੁਰਾ ਨਾਮ ਦੇ ਸਥਾਨ 'ਤੇ ਸੰਗਤਾਂ ਨੂੰ ਦਰਸ਼ਨ ਦਿੱਤੇ।



ਗੁਰਦੁਆਰਾ ਸਾਹਿਬ ਦੇ ਪਿੱਛੇ ਸ਼ਿਪਰਾ ਨਦੀ ਵਗਦੀ ਹੈ ਅਤੇ ਇਸ ਨਦੀ ਦੇ ਘਾਟ ਨੂੰ ਸ੍ਰੀ ਗੁਰੂ ਨਾਨਕ ਘਾਟ ਕਿਹਾ ਜਾਂਦਾ ਹੈ।



ਇੱਥੇ ਵੱਡੀ ਗਿਣਤੀ ਵਿੱਚ ਲੋਕ ਪੁੱਜਦੇ ਹਨ, ਦੱਸ ਦਈਏ ਕਿ Gurudwara Sri Nanak Ghat Sahib ਉਜੈਨ ਸ਼ਹਿਰ ਦੇ ਵਿਚਕਾਰੋਂ ਵਹਿਣ ਵਾਲੀ ਸ਼ਿਪਰਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਆਉਂਦਾ ਹੈ।



ਇਤਿਹਾਸਕਾਰਾਂ ਦੀ ਮੰਨੀਏ ਤਾਂ ਉਜੈਨ ਸ਼ਹਿਰ ਦਾ ਪੁਰਾਣਾ ਨਾਂ ਅਵੰਤੀਪੁਰਾ ਸੀ



ਜੋ ਕਿ ਅਵੰਤੀ ਨਦੀ ਦੇ ਕੰਢੇ ਸਥਿਤ ਸੀ। ਪਰ ਅੱਜਕੱਲ੍ਹ ਇਸ ਨੂੰ ਸ਼ਿਪਰਾ ਨਦੀ ਵੀ ਕਿਹਾ ਜਾਂਦਾ ਹੈ।



ਉਸ ਵੇਲੇ ਉਜੈਨ ਵਪਾਰ ਲਈ ਮਸ਼ਹੂਰ ਸੀ। ਇਸ ਇਲਾਕੇ ਉੱਤੇ ਕਿਸੇ ਵੇਲੇ ਪ੍ਰਸਿੱਧ ਰਾਜਾ ਵਿਕਰਮਾਦਿੱਤਿਆ ਦਾ ਰਾਜ ਸੀ। ਇੱਥੇ ਹੀ ਰਾਜਾ ਭਰਥਰੀ, ਜੋ ਰਾਜ ਛੱਡ ਕੇ ਯੋਗੀ ਬਣ ਕੇ ਸੱਚੇ ਮਾਰਗ ਦੀ ਖੋਜ ਲਈ ਨਿਕਲੇ ਸਨ।



ਉਹਨਾਂ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਹੋਈ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਲਾਹੀ ਬਾਣੀ ਦਾ ਕੀਰਤਨ ਅਰੰਭ ਕੀਤਾ।



ਜਿਸ ਨੂੰ ਸੁਣ ਕੇ ਰਾਜਾ ਭਰਥਰੀ ਬਹੁਤ ਪ੍ਰਭਾਵਿਤ ਹੋਏ।



ਗੁਰੂ ਸਾਹਿਬ ਜੀ ਨੇ ਇਸ ਅਸਥਾਨ 'ਤੇ 3 ਦਿਨ ਠਹਿਰ ਕੇ ਬਾਦਸ਼ਾਹ ਅਤੇ ਸਾਥੀਆਂ ਨੂੰ ਸੱਚ ਦੇ ਮਾਰਗ ਦਾ ਪ੍ਰਚਾਰ ਕੀਤਾ।