Gurudwara Sri Jyoti Sarup Sahib ਜੋ ਕਿ ਫਤਿਹਗੜ੍ਹ ਸਾਹਿਬ ਵਿੱਚ ਸਥਿਤ ਹੈ, ਉਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਵਜੋਂ ਜਾਣਿਆ ਜਾਂਦਾ ਹੈ



Sri Guru Gobind Singh Ji ਆਪਣੇ ਪਰਿਵਾਰ ਤੋਂ ਵਿਛੜਣ ਤੋਂ ਬਾਅਦ ਚਮਕੌਰ ਦੀ ਗੜੀ ਚੋਂ ਹੁੰਦਿਆਂ ਹੋਇਆਂ ਮਾਛੀਵਾੜੇ ਦੇ ਜੰਗਲਾਂ ਚ ਪਹੁੰਚੇ। ਦੂਜੇ ਪਾਸੇ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦੇ Baba Zorawar Singh ਅਤੇ Baba Fateh Singh Ji ਨੂੰ ਨਾਲ ਲੈਕੇ ਗੰਗੂ ਬ੍ਰਾਹਮਣ ਦੇ ਘਰ ਆ ਗਏ।



ਗੂੰਗੂ ਨੇ ਲਾਲਚ ਵਿੱਚ ਆਕੇ ਮਾਤਾ ਅਤੇ ਸਾਹਿਬਜਾਦਿਆਂ ਦੀ ਜਾਣਕਾਰੀ ਮੁਗਲ ਫੌਜ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਮੁਗਲਾਂ ਨੇ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਕੈਦ ਕਰ ਲਿਆ ਅਤੇ ਮੋਰਿੰਡੇ ਚੌਂਕੀ ਵਿੱਚ ਲੈ ਗਏ।



ਮੁਗਲ ਹਾਕਮਾਂ ਦੇ ਹੁਕਮਾਂ ਤੇ ਮਾਤਾ ਅਤੇ ਸਾਹਿਬਜਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੱਖਿਆ ਗਿਆ। ਇਸ ਮਗਰੋਂ ਸਾਹਿਬਜਾਦਿਆਂ ਨੂੰ ਸੂਬਾ ਸਰਹਿੰਦ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ।



ਮੁਗਲਾਂ ਨੇ ਲੱਖਾਂ ਕੋਸ਼ਿਸ਼ਾਂ ਕੀਤੀਆਂ ਕਿ ਬੱਚਿਆਂ ਦਾ ਧਰਮ ਤਬਦੀਲ ਕਰਵਾਕੇ ਉਹਨਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ, ਪਰ ਉਨ੍ਹਾਂ ਨੇ ਮੁਗਲਾਂ ਦੀ ਇੱਕ ਹੀ ਨਹੀਂ ਮੰਨੀ, ਸੈਂਕੜੇ ਤਸੀਹੇ ਤਾਂ ਝੱਲ ਲਏ ਪਰ ਸਿੱਖੀ ਉੱਪਰ ਇੱਕ ਵੀ ਆਂਚ ਨਾ ਆਉਣ ਦਿੱਤੀ।



ਜਦੋਂ ਮੁਗਲ ਬੱਚੇ ਤੋਂ ਧਰਮ ਨਾ ਬਦਲ ਸਕੇ ਤਾਂ ਉਹਨਾਂ ਨੇ ਸਾਹਿਬਜਾਦਿਆਂ ਨੂੰ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਇਸ ਦੇ ਨਾਲ ਹੀ ਹੁਕਮ ਜਾਰੀ ਕਰ ਦਿੱਤਾ ਗਿਆ। ਕਿ ਜੋ ਬੱਚਿਆਂ ਦਾ ਸਸਕਾਰ ਕਰਨ ਦੀ ਕੋਸ਼ਿਸ ਕਰੇਗਾ ਤਾਂ ਉਹਨਾਂ ਨੂੰ ਮੁਗਲ ਹਕੂਮਤ ਸਜ਼ਾ ਦੇਵੇਗੀ।



ਕਈ ਘੰਟਿਆਂ ਤੱਕ ਸਾਹਿਬਜ਼ਾਦਿਆ ਦੀਆਂ ਲਾਸ਼ਾਂ ਉਸੇ ਥਾਂ ਪਈਆਂ ਰਹੀਆਂ। ਉਸ ਮਗਰੋਂ ਸਸਕਾਰ ਕਰਨ ਦਾ ਜਿੰਮਾ ਗੁਰੂ ਦੇ ਸੱਚੇ ਸਿੱਖ ਟੋਡਰ ਮੱਲ ਜੀ ਨੇ ਲਿਆ।



ਸੂਬਾ ਸਰਹਿੰਦ ਦੇ ਗਵਰਨਰ ਵਜ਼ੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਦੇ ਅਹੁਦੇ ਤੇ ਨਿਯੁਕਤ ਟੋਡਰ ਮੱਲ ਜੀ ਗੁਰੂ ਦੇ ਸੱਚੇ ਸਿੱਖ ਸਨ।



ਜਦੋਂ ਉਹਨਾਂ ਨੇ ਸਸਕਾਰ ਲਈ ਜਗ੍ਹਾ ਲੈਣੀ ਚਾਹੀ ਤਾਂ ਉਹਨਾਂ ਨੂੰ ਇਨਕਾਰ ਕਰ ਦਿੱਤਾ ਗਿਆ ਅਤੇ ਆਖਿਆ ਗਿਆ ਕਿ ਜੇਕਰ ਤੁਸੀਂ ਸਸਕਾਰ ਕਰਨਾ ਚਾਹੁੰਦੇ ਹੋ ਤਾਂ ਸੋਨੇ ਦੀਆਂ ਮੋਹਰਾਂ ਨੂੰ ਖੜੇ ਕਰ ਦਿਓ, ਜਿੰਨੇ ਥਾਂ ਵਿੱਚ ਸੋਨੇ ਦੀਆਂ ਮੋਹਰਾਂ ਖੜੀਆਂ ਹੋਣਗੀਆਂ ਉਹਨਾਂ ਥਾਂ ਤੁਹਾਨੂੰ ਸਸਕਾਰ ਲਈ ਦੇ ਦਿੱਤੀ ਜਾਵੇਗੀ।



ਗੁਰੂ ਦੇ ਸਿੱਖ ਦਾ ਸਿਦਕ ਦੇਖੋ, ਦੀਵਾਨ ਟੋਡਰ ਮੱਲ ਜੀ ਨੇ ਆਪਣੀ ਸਾਰੀ ਜ਼ਮ੍ਹਾ ਪੂੰਜੀ ਇਕੱਤਰ ਕਰਕੇ ਸੋਨੇ ਦੀਆਂ ਮੋਹਰਾਂ ਖੜੀਆਂ ਕਰ ਦਿੱਤੀਆਂ ਅਤੇ ਜ਼ਮੀਨ ਖਰੀਦਕੇ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਸਸਕਾਰ ਕੀਤਾ। ਅੱਜ ਉਸ ਥਾਂ 'ਤੇ Gurudwara Jyoti Sarup Sahib ਸਥਿਤ ਹੈ, ਜਿੱਥੇ ਅੱਜ ਦੂਰੋਂ-ਦੂਰੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਹਨ।