Sri Guru Nanak Dev Ji ਨੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਅਤੇ ਵਹਿਮਾਂ-ਭਰਮਾਂ 'ਚੋਂ ਕੱਢਣ ਲਈ ਚਾਰ ਉਦਾਸੀਆਂ ਕੀਤੀਆਂ ਸਨ। ਸਾਲ 1500 ਤੋਂ 1508 ਤੱਕ ਇਸ ਉਦਾਸੀ ਦਾ ਸਮਾਂ ਮੰਨਿਆ ਜਾਂਦਾ ਹੈ। ਇਸ ਉਦਾਸੀ ਵਿੱਚ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ ਰਹੇ।



ਗੁਰੂ ਪਾਤਸ਼ਾਹ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ, ਬਨਾਰਸ ਅਤੇ ਗਯਾ ਹੁੰਦੇ ਹੋਏ ਜਗਨ ਨਾਥ ਪੁਰੀ ਪਹੁੰਚੇ। ਇੱਥੇ ਮਸ਼ਹੂਰ ਮੰਦਰ ਵੀ ਮੌਜੂਦ ਹੈ ਜੋ ਭਗਵਾਨ ਜਗਨ ਨਾਥ ਨਾਲ ਸਬੰਧਿਤ ਹੈ।



ਜਦੋਂ ਪਾਤਸ਼ਾਹ ਇਸ ਅਸਥਾਨ ਤੇ ਪਹੁੰਚੇ ਤਾਂ ਪੁਰੀ ਦੇ ਰਾਜਾ ਨੇ ਗੁਰੂ ਸਾਹਿਬ ਨੂੰ ਇੱਥੇ ਦੀ ਆਰਤੀ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਸੀ



ਗੁਰੂ ਸਾਹਿਬ ਨੇ ਆਰਤੀ ਵਿੱਚ ਨਾ ਹੋਣ ਦਾ ਫੈਸਲਾ ਲਿਆ। ਗੁਰੂ ਸਾਹਿਬ ਨੇ ਕਿਹਾ ਕਿ ਇਹ ਦੁਨਿਆਈ ਆਰਤੀ ਹੈ ਇਹ ਸੱਚੀ ਆਰਤੀ ਨਹੀਂ ਹੈ।



ਸੱਚੀ ਆਰਤੀ ਤਾਂ ਕੁਦਰਤ ਕਰ ਰਹੀ ਹੈ। ਉਹ ਕੋਈ ਸਵੇਰਾ ਜਾਂ ਸ਼ਾਮ ਨਹੀਂ ਦੇਖਦੀ ਸਗੋਂ ਹਰ ਵਾਲੇ ਆਰਤੀ ਕਰਦੀ ਰਹਿੰਦੀਆਂ ਹਨ। ਅਸਲ ਵਿੱਚ ਉਹੀ ਸੱਚੀ ਆਰਤੀ ਹੈ।



ਕਈ ਮਾਨਤਾਵਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬ ਨੇ ਮੰਦਰ ਵਿੱਚ ਨਾ ਜਾਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਉਹਨਾਂ ਦੇ ਸਾਥੀ ਭਾਈ ਮਰਦਾਨਾ ਜੀ, ਉਹਨਾਂ ਮੰਦਰਾਂ ਦੇ ਰੀਤੀ ਰਿਵਾਜ਼ਾਂ ਅਨੁਸਾਰ ਨੀਵੀਂ ਜਾਤ ਦੇ ਜਨਮੇ ਸਨ



ਜਿਸ ਕਰਕੇ ਉਹ ਮੰਦਰ ਅੰਦਰ ਦਾਖਿਲ ਨਹੀਂ ਹੋ ਸਕਦੇ ਹਨ। ਇਸ ਲਈ ਗੁਰੂ ਸਾਹਿਬ ਨੇ ਆਪਣੇ ਸਾਥੀ ਨਾਲ ਰਹਿਣ ਦਾ ਫੈਸਲਾ ਕੀਤਾ।



ਗੁਰੂ ਪਾਤਸ਼ਾਹ ਨੇ ਝੂਠੀ ਆਰਤੀ ਦੇ ਖਿਲਾਫ਼ ਸੱਚੀ ਆਰਤੀ ਦਾ ਉਚਾਰਨ ਕੀਤਾ। ਗੁਰੂ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਜੀ ਰਬਾਬ ਵਜਾਓ… ਫੇਰ ਇਲਾਹੀ ਬਾਣੀ ਦਾ ਉਚਾਰਨ ਹੋਇਆ।



ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ… ਅਤੇ ਲੋਕਾਂ ਨੂੰ ਇਸ ਆਰਤੀ ਦਾ ਮਤਲਬ ਸਮਝਾਇਆ ਅਤੇ ਵਹਿਮਾਂ-ਬਰਮਾਂ 'ਚੋਂ ਬਾਹਰ ਕੱਢਿਆ। ਇਹ ਆਰਤੀ ਦਾ ਗਾਇਨ ਹੁਣ ਸੰਧਿਆ ਵੇਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦਾ ਹੈ।



ਪਾਤਸ਼ਾਹ ਦੀ ਯਾਦ ਵਿੱਚ ਗੁਰਦੁਆਰਾ ਆਰਤੀ ਸਾਹਿਬ ਉਸਾਰਿਆ ਗਿਆ ਹੈ। ਇੱਥੇ ਰੋਜ਼ਾਨਾ ਸੰਗਤ ਨਤਮਸਤਕ ਹੁੰਦੀ ਹੈ।