Sri Guru Nanak Dev Ji ਮਹਾਰਾਜ ਸਿਕੰਦਰ ਲੋਧੀ ਦੇ ਵੇਲੇ ਮਾਨਵਤਾ ਦੇ ਸੁਧਾਰ ਲਈ ਪਹਿਲੀ ਪੂਰਬ ਦੀ ਯਾਤਰਾ ਕਰਦਿਆਂ ਹੋਇਆਂ ਲਗਭਗ ਸੰਨ 1506-1510 ਨੂੰ ਦਿੱਲੀ ਆਏ।



ਤਾਂ Guru Nanak Dev Ji ਨੇ ਜੀ.ਟੀ.ਰੋਡ 'ਤੇ ਸਬਜ਼ੀ ਮੰਡੀ ਨੇੜੇ ਬਾਗ ਵਿੱਚ ਵਿਸ਼ਰਾਮ ਕੀਤਾ। ਸ਼ਾਹੀ ਸੜਕ ਹੋਣ ਕਰਕੇ ਲੰਬੇ ਸਫ਼ਰ ਦੇ ਮੁਸਾਫ਼ਿਰ ਭਾਰੀ ਗਿਣਤੀ ਵਿੱਚ ਇਥੋਂ ਲੰਘਦੇ ਸਨ।



ਗੁਰੂ ਜੀ ਨੇ ਪਿਆਸੇ ਮੁਸਾਫਿਰਾਂ ਦੀ ਪਿਆਸ ਬੁਝਾਉਣ ਲਈ ਇੱਥੇ ਖੂਹ ਉੱਤੇ ਪਿਆਓ ਦਾ ਪ੍ਰਬੰਧ ਕੀਤਾ ਅਤੇ Guru Ka Langar ਚਲਾਇਆ, ਦਿੱਲੀ ਦੇ ਲੋਕ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਭਾਰੀ ਗਿਣਤੀ ਵਿੱਚ ਆਉਣ ਲੱਗ ਪਏ।



ਅਤੇ ਸਤਿਗੁਰ ਜੀ ਦੇ ਦਰਸ਼ਨ ਕਰਕੇ ਆਪਣੇ ਤਪਦੇ-ਹਿਰਦੇ ਨੂੰ ਠਾਰਦੇ ਸਨ, ਜਿਸ ਪਵਿੱਤਰ ਅਸਥਾਨ 'ਤੇ ਬੈਠ ਕੇ Guru Nanak Dev Ji ਮਹਾਰਾਜ ਇਲਾਹੀ ਕੀਰਤਨ ਕਰਦੇ ਸਨ ,ਉਸ ਜਗ੍ਹਾ ਨੂੰ ਅੱਜ ਸਾਰੇ Gurudwara Nanak Piao Sahib ਜੀ ਦੇ ਨਾਮ ਨਾਲ ਜਾਣਦੇ ਹਨ।



ਇਕ ਹੋਰ ਕਹਾਣੀ ਇਹ ਵੀ ਹੈ ਕਿ ਦਿੱਲੀ ਵਿਚ ਗੁਰੂ ਜੀ ਜਦੋਂ ਇੱਥੇ ਠਹਿਰੇ ਸਨ ਤਾਂ ਇਹ ਅਫਵਾਹਾਂ ਫੈਲੀਆਂ ਕਿ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੀ ਕਿਰਪਾ ਨਾਲ ਇਕ ਮਰੇ ਹਾਥੀ ਨੂੰ ਜੀਉਂਦਾ ਕੀਤਾ ਸੀ।



ਸਮਰਾਟ Sikandar Shah Lodhi ਨੂੰ ਇਸ ਗੱਲ ਬਾਰੇ ਪਤਾ ਚੱਲਿਆ ਕਿ ਗੁਰੂ ਜੀ ਨੇ ਇੱਕ ਮਰੇ ਹੋਏ ਹਾਥੀ ਨੂੰ ਜਿਉਂਦਾ ਕੀਤਾ ਹੈ। ਇਹ ਕਿਹਾ ਜਾਂਦਾ ਹੈ ਕਿ ਜਦੋਂ ਉਸਦੇ ਇੱਕ ਪਸੰਦੀਦਾ ਸ਼ਾਹੀ ਹਾਥੀ ਦੀ ਮੌਤ ਹੋ ਗਈ ਤਾਂ ਉਸਨੇ ਗੁਰੂ ਜੀ ਨੂੰ ਬੁਲਾਇਆ ਅਤੇ ਉਹਨਾਂ ਨੂੰ ਆਪਣੇ ਹਾਥੀ ਨੂੰ ਵੀ ਸੁਰਜੀਤ ਕਰਨ ਦੀ ਬੇਨਤੀ ਕੀਤੀ।



ਪਰ ਗੁਰੂ ਜੀ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਗੁਰੂ ਜੀ ਨੂੰ ਤੁਰੰਤ ਕੈਦ ਕਰ ਲਿਆ ਗਿਆ। ਇਕ ਅਜੀਬ ਗੱਲ ਉਦੋਂ ਵਾਪਰੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਗਿਆ ਸੀ, 3 ਜੁਲਾਈ, 1505 ਨੂੰ ਇਕ ਵੱਡੇ ਭੁਚਾਲ ਨੇ ਦਿੱਲੀ ਨੂੰ ਹਿਲਾ ਕੇ ਰੱਖ ਦਿੱਤਾ।



ਇਕ ਪੁਰਾਣੇ ਲੇਖਕ ਅਨੁਸਾਰ, “ਪਹਾੜ ਪਲਟੇ ਹੋਏ ਸਨ ਅਤੇ ਉੱਚੀਆਂ ਇਮਾਰਤਾਂ ਜ਼ਮੀਨ ਉੱਤੇ ਡਿੱਗੀਆਂ ਪਈਆਂ ਸਨ”। ਕਈ ਲੋਕਾਂ ਨੇ ਇਹ ਸੋਚਿਆ ਕੇ ਗੁਰੂ ਨਾਨਕ ਦੇਵ ਜੀ ਨੂੰ ਕੈਦ ਕੀਤਾ ਗਿਆ ਹੈ , ਤਾਂ ਉਨ੍ਹਾਂ ਨੇ ਰਾਜਾ ਅਤੇ ਸਾਮਰਾਜ ਨੂੰ ਸਰਾਪ ਦਿੱਤਾ ਸੀ।



ਚਿਸ਼ਤੀ ਸੂਫੀ ਸੰਤਾਂ ਦੀ ਦਖਲ ਅੰਦਾਜ਼ੀ ਅਤੇ ਕੁਝ ਹੋਰ ਪ੍ਰਭਾਵਸ਼ਾਲੀ ਪ੍ਰਭਾਵ ਨੇ ਸਮਰਾਟ ਦਾ ਮਨ ਬਦਲ ਲਿਆ ਅਤੇ ਉਸਨੇ ਗੁਰੂ ਨਾਨਕ ਦੇਵ ਜੀ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਅਤੇ ਗੁਰੂ ਨਾਨਕ ਦੇਵ ਜੀ ਦੇ ਕਹਿਣ ਤੇ ਕਈ ਹੋਰ ਕੈਦੀਆਂ ਨੂੰ ਵੀ ਰਿਹਾ ਕਰ ਦਿੱਤਾ ਗਿਆ।



ਇਹ ਉਹ ਖੂਹ ਹੈ ਜਿਥੇ Sri Guru Nanak Dev Ji ਨੇ ਯਾਤਰੂਆਂ / ਲੰਘਣ ਵਾਲਿਆਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੀ ਪਿਆਸ ਬੁਝਾਉਣ ਲਈ ਪਾਣੀ ਦੀ ਸੇਵਾ ਕੀਤੀ। ਖੁਸ਼ਕਿਸਮਤ ਉਹ ਰੂਹਾਂ ਸਨ ਜਿਨ੍ਹਾਂ ਨੇ ਮਹਾਰਾਜ ਦੇ ਹੱਥੋਂ ਪਾਣੀ ਪੀਤਾ।