ਸ੍ਰੀ ਅੰਮ੍ਰਿਤਸਰ ਦੀ ਪਵਿੱਤਰ ਅਤੇ ਇਤਿਹਾਸਕ ਧਰਤੀ ‘ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਸਿਰਜਿਆ ਅਸਥਾਨ ‘Gurudwara Sri Bibeksar Sahib ਸਥਿਤ ਹੈ।



ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਖੇਡ ਕੇ ਵਾਪਸ ਆਉਂਦਿਆਂ ਹੋਇਆਂ ਇਸ ਇਕਾਂਤ ਥਾਂ 'ਤੇ ਕੁਝ ਸਮਾਂ ਆਰਾਮ ਕਰਦੇ ਸਨ। ਇੱਥੇ ਉਹ ਬਾਬਾ ਬੁੱਢਾ ਸੀ ਅਤੇ ਮੁਖੀ ਸਿੱਖਾਂ ਨਾਲ ਗਿਆਨ ਚਰਚਾ ਕਰਦੇ ਹੁੰਦੇ ਸਨ।



Guru Hargobind Sahib Ji ਨੇ ਸੰਨ 1628 ਈ: ਵਿਚ ਭਾਈ ਗੁਰਦਾਸ ਜੀ ਪਾਸੋਂ ਅਰਦਾਸ ਕਰਵਾ ਇਸ ਅਸਥਾਨ ਦੀ ਨੀਂਹ ਆਪਣੇ ਕਰ-ਕਮਲਾਂ ਨਾਲ ਰੱਖੀ।



ਗੁਰੂ ਜੀ ਰੋਜ਼ਾਨਾ ਇਸ ਅਸਥਾਨ ‘ਤੇ ਦੀਵਾਨ ਸਜਾ ਕੇ ਸੰਗਤਾਂ ਨੂੰ ਗੁਰਮਤਿ ਗਿਆਨ ਦ੍ਰਿੜ੍ਹ ਕਰਵਾਇਆ ਕਰਦੇ ਸਨ। ਇਸ ਦੇ ਨਾਲ ਹੀ ਇੱਥੇ ਉਨ੍ਹਾਂ ਨੇ ਇੱਕ ਸਰੋਵਰ ਦਾ ਟੱਕ ਲਾਇਆ ਜਿਸ ਦਾ ਨਾਮ ਰੱਖਿਆ ਸੀ ਬਿਬੇਕਸਰ।



ਇਸ ਕਰਕੇ ਇਹ ਸਥਾਨ ‘ਬਿਬੇਕਸਰ’ ਦੇ ਨਾਮ ਨਾਲ ਪ੍ਰਸਿੱਧ ਹੋ ਗਿਆ। ਸਿੱਖ ਧਰਮ ਦੇ ਨਿਯਮਾਂ ਨੂੰ ਦ੍ਰਿੜਤਾ ਨਾਲ ਧਾਰਨ ਕਰਨ ਨੂੰ ‘ਬਿਬੇਕ’ ਕਿਹਾ ਜਾਂਦਾ ਹੈ।



ਪਹਿਲਾਂ ਇਹ ਅਸਥਾਨ ਸ਼ਾਂਤ ਵਾਤਾਵਰਣ ਵਿਚ ਇਕ ਸਰੋਵਰ ਦੇ ਰੂਪ ਵਿਚ ਸੀ। Maharaja Ranjit Singh ਨੇ 1833 ਈ: ਵਿਚ ਇਸ ਅਸਥਾਨ ‘ਤੇ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ ਸੀ।



1905-06 ਈ: ਵਿਚ ਗੁਰਦੁਆਰਾ ਸਾਹਿਬ ਦੀ ਨਵ-ਉਸਾਰੀ ਹੋਈ। ਪ੍ਰਬੰਧ ਪਹਿਲਾ ਉਦਾਸੀ ਕਰਦੇ ਸਨ ਫਿਰ ਕੁਝ ਸਮਾਂ ਨਿਹੰਗ ਸਿੰਘ ਕਰਦੇ ਰਹੇ।



ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਗਿਆ। ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ 11 ਜੁਲਾਈ, 1993 ਈ: ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਵਾਈ ਗਈ।



ਇਸ ਤੋਂ ਬਾਅਦ ਸੁੰਦਰ ਇਮਾਰਤ ਅਤੇ ਸਰੋਵਰ ਬਣਿਆ। ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ, ਮੈਨੇਜਰ ਸ੍ਰੀ ਦਰਬਾਰ ਸਾਹਿਬ ਰਾਹੀਂ ਕਰਦੀ ਹੈ। ਇਸ ਅਸਥਾਨ ‘ਤੇ Sri Guru Hargobind Sahib Ji ਦਾ ਗੁਰ-ਗੱਦੀ ਦਿਵਸ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ।