ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ (Majnu ka Tilla Sahib) ਦਿੱਲੀ ਵਿੱਚ ਸਥਿਤ ਹੈ।



ਇੱਥੇ ਇੱਕ ਮੁਸਲਿਮ ਫਕੀਰ ਰਹਿੰਦਾ ਸੀ ਜਿਸ ਨੂੰ ਲੋਕ Majnu ਕਹਿਕੇ ਬੁਲਾਉਂਦੇ ਸਨ।



ਇਹ ਫਕੀਰ ਜਮਨਾ ਨਦੀ ਦੇ ਕੰਢੇ 'ਤੇ ਇਕ ਉੱਚੇ ਟਿੱਲੇ 'ਤੇ ਰਹਿੰਦਾ ਸੀ। ਉਸ ਦੇ ਵੈਰਾਗ ਤਿਆਗ ਅਤੇ ਖਲਕਤ ਦੀ ਸੇਵਾ ਦੀ ਸੋਭਾ ਚਾਰੇ ਪਾਸੇ ਫੈਲੀ ਹੋਈ ਸੀ।



Guru Nanak Dev Ji ਉਸ ਨੂੰ ਮਿਲਣ ਲਈ ਇੱਥੇ ਪਧਾਰੇ ਸਨ। ਗੁਰੂ ਸਾਹਿਬ ਦੀ ਸੰਗਤ ਕਰਕੇ ਇਹ ਫਕੀਰ ਸਹਿਜ ਅਵਸਥਾ ਰਾਹੀਂ ਪਰਮ – ਪਦਮੀ ਨੂੰ ਪ੍ਰਾਪਤ ਹੋ ਗਿਆ।



ਉਹ ਗੁਰੂ ਨਾਨਕ ਦੇਵ ਜੀ ਦਾ ਅਨਿਨ ਭਗਤ ਬਣ ਗਿਆ।



ਉੱਥੇ ਹੀ ਇਕ ਵਾਰ ਜਹਾਂਗੀਰ ਨੇ Sri Guru Hargobind Sahib Ji ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਸੀ



ਪਰ ਜਦੋਂ ਗੁਰੂ ਜੀ ਦੀ ਰਿਹਾਈ ਦਾ ਹੁਕਮ ਹੋਇਆ ਤਾਂ ਗੁਰੂ ਜੀ ਨੇ ਕਿਲ੍ਹੇ ਵਿਚ ਬੰਦ ਸਭ ਰਾਜਿਆਂ ਦੀ ਰਿਹਾਈ ਦੀ ਮੰਗ ਕੀਤੀ।



ਗੁਰੂ ਜੀ ਪੰਜਾਬ ਨੂੰ ਜਾਂਦੇ ਹੋਏ ਰਿਹਾਅ ਰਾਜਿਆਂ ਨੂੰ ਨਾਲ ਲੈ ਕੇ ਇਸੇ ਅਸਥਾਨ 'ਤੇ ਠਹਿਰੇ ਸਨ।



ਇਸ ਥਾਂ 'ਤੇ ਅੱਜ ਮਜਨੂੰ ਕਾ ਟੀਲਾ ਗੁਰਦੁਆਰਾ ਸਾਹਿਬ ਸਥਿਤ ਹੈ



ਜਮਨਾ ਦੇ ਕਿਨਾਰੇ ਸ਼ੁਸ਼ੋਭਿਤ ਗੁਰਦੁਆਰਾ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜ ਕੇ ਦਰਸ਼ਨ ਕਰਦੀਆਂ ਹਨ