ਮਹਾਰਾਸ਼ਟਰ ਦੇ Nanded ਵਿੱਚ ਸਥਿਤ ਸਿੱਖ ਕੌਮ ਦੇ Panj takths ਵਿੱਚੋਂ ਇੱਕ ਤਖ਼ਤ Sri Hazur Sahib ਹੈ। ਇਹ ਉਹ ਅਸਥਾਨ ਹੈ ਜਿੱਥੇ Guru Gobind Singh ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਆਪਣੇ ਅਖੀਰਲੇ ਦਿਨ ਬਤੀਤ ਕੀਤੇ ਸਨ।



ਗੁਰੂ ਪਾਤਸ਼ਾਹ ਮੁਗਲ ਫੌਜਾਂ ਨਾਲ ਜੰਗ ਲੜਦੇ ਲੜਦੇ ਵੱਖ-ਵੱਖ ਥਾਵਾਂ ਉਤੋਂ ਹੁੰਦੇ ਹੋਏ ਸੰਨ 1708 ਈਸਵੀ ਨੂੰ ਨਾਂਦੇੜ ਵਿੱਚ ਪਹੁੰਚੇ ਸਨ। Sri Guru Gobind Singh Ji ਇਸ ਅਸਥਾਨ 'ਤੇ ਕਾਫ਼ੀ ਸਮਾਂ ਰਹੇ। ਇਸ ਵਿਚਾਲੇ ਗੁਰੂ ਪਾਤਸ਼ਾਹ ਦੀ ਮੁਲਾਕਾਤ ਇੱਕ ਵੈਰਾਗੀ ਨਾਲ ਹੋਈ। ਜਿਸਨੂੰ ਮਾਧੋ ਲਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ।



Madho Lal ਨੇ ਦੱਸਿਆ ਕਿ ਕਿਸ ਤਰ੍ਹਾਂ ਬਚਪਨ ਵਿੱਚ ਉਨ੍ਹਾਂ ਤੋਂ ਗਰਭਵਤੀ ਹਿਰਣੀ ਦਾ ਸ਼ਿਕਾਰ ਹੋ ਗਿਆ ਸੀ। ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਮਾਧੋ ਲਾਲ ਨੂੰ Panj Pyarasਤੋਂ ਅੰਮ੍ਰਿਤ ਛਕਵਾਕੇ ਸਿੰਘ ਸਾਜਿਆ ਅਤੇ ਨਵਾਂ ਨਾਮ ਦਿੱਤਾ ਬੰਦਾ ਸਿੰਘ ਬਹਾਦਰ।



ਜਦੋਂ Baba Banda Singh Bahadur ਨੂੰ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਸਹਾਦਤ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਗੁਰੂ ਸਾਹਿਬ ਤੋਂ ਪੰਜਾਬ ਆਉਣ ਦੀ ਆਗਿਆ ਮੰਗੀ।



ਇਸ ਤੋਂ ਬਾਅਦ ਗੁਰੂ ਸਾਹਿਬ ਨੇ 5 ਸਿੰਘ Baba Banda Singh Bahadur ਨਾਲ ਪੰਜਾਬ ਭੇਜੇ ਅਤੇ ਨਾਲ ਹੀ ਸੰਗਤਾਂ ਦੇ ਨਾਮ ਹੁਕਮਨਾਮੇ ਵੀ ਜਾਰੀ ਕੀਤੇ ਜਿਸ ਵਿੱਚ ਬੰਦੇ ਦਾ ਸਾਥ ਦੇਣ ਲਈ ਕਿਹਾ ਗਿਆ ਸੀ।



Sirhind ਦੇ ਸੂਬੇਦਾਰ Vajir Khan ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ 2 ਪਠਾਣਾਂ ਨੂੰ ਭੇਜਿਆ। ਆਪਣੀ ਯੋਜਨਾ ਨੂੰ ਅੰਜ਼ਾਮ ਦੇਣ ਲਈ ਦੋਵੇਂ ਪਠਾਣ ਉਸ ਅਸਥਾਨ ਤੇ ਰੋਜ ਆਇਆ ਕਰਦੇ ਸਨ ਜਿੱਥੇ ਗੁਰੂ ਸਾਹਿਬ ਠਹਿਰਦੇ ਸਨ।



ਉਹਨਾਂ ਨੇ ਇਲਾਕੇ ਦੀ ਚੰਗੀ ਤਰ੍ਹਾਂ ਜਾਣਕਾਰੀ ਲਈ ਕਿ ਕਦੋਂ ਗੁਰੂ ਜੀ ਇਕੱਲੇ ਹੁੰਦੇ ਆ, Guru Gobind Singh Ji ਕਿੱਥੇ-ਕਿੱਥੇ ਜਾਂਦੇ ਹਨ। ਇਸ ਸਭ ਜਾਣਕਾਰੀ ਲੈਣ ਤੋਂ ਬਾਅਦ ਇੱਕ ਦਿਨ ਪਠਾਣਾਂ ਨੇ ਅਚਾਨਕ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਪਿੱਠ ਤੇ ਹੋਏ ਵਾਰ ਦਾ ਜਵਾਬ ਦਿੰਦਿਆਂ ਗੁਰੂ ਸਾਹਿਬ ਨੇ ਇੱਕ ਪਠਾਣ ਨੂੰ ਮੌਕੇ ਤੇ ਹੀ ਮਾਰ ਗਿਰਾਇਆ।



ਜਦੋਂਕਿ ਦੂਜੇ ਪਠਾਣ ਨੇ ਹਮਲੇ ਮਗਰੋਂ ਭੱਜਣ ਦੀ ਕੋਸ਼ਿਸ ਕੀਤੀ। ਪਰ ਨੇੜੇ ਮੌਜੂਦ ਸਿੰਘਾਂ ਨੇ ਉਸ ਦਾ ਵੀ ਸੌਧਾ ਲਗਾ ਦਿੱਤਾ। ਇਸ ਤੋਂ ਬਾਅਦ ਗੁਰੂ ਸਾਹਿਬ ਦੇ ਜਖਮ ਨੂੰ ਮੱਲਮ ਪੱਟੀ ਕੀਤੀ ਗਈ।



ਗੁਰੂ ਪਾਤਸ਼ਾਹ ਨੇ ਆਪਣੀ ਅੰਤਲੇ ਸਮੇਂ ਵਿੱਚ ਸਾਰੀਆਂ ਮੌਜੂਦ ਸੰਗਤਾਂ ਨੂੰ ਹੁਕਮ ਦਿੱਤਾ ਕਿ ਉਹਨਾਂ ਤੋਂ ਬਾਅਦ Khalsa Panth ਦੀ ਅਗਵਾਈ ਸ਼ਬਦ ਗੁਰੂ Sri Guru Granth Sahib ਕਰਨਗੇ ਅਤੇ ਉਹੀ ਪੰਥ ਦੇ ਗੁਰੂ ਹੋਣਗੇ ਇਸ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਿਸ ਨਹੀ ਹੋਵੇਗਾ।



ਗੁਰੂ ਪਾਤਸ਼ਾਹ ਸੰਗਤ ਨੂੰ Sri Guru Granth Sahib Ji ਦੇ ਲੜ ਲਗਾਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਇਸ ਤੋਂ ਬਾਅਦ ਸੰਗਤਾਂ ਨੇ ਬੜੇ ਅਦਬ ਤੇ ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ Gurudwara Angitha Sahib ਤਿਆਰ ਕੀਤਾ ਅਤੇ ਸਸਕਾਰ ਕੀਤਾ। ਜਿਸ ਥਾਂ 'ਤੇ ਸਸਕਾਰ ਕੀਤਾ ਗਿਆ ਸੀ ਉਸ ਥਾਂ ਤਖਤ ਸ਼੍ਰੀ ਹਜ਼ੂਰ ਸਾਹਿਬ ਸੁਭਾਇਮਾਨ ਹੈ।