ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਦਿੱਲੀ ਵਿੱਚ ਸਥਿਤ ਹੈ, ਇਸ ਪਵਿੱਤਰ ਅਸਥਾਨ 'ਤੇ Sri Guru Teg Bahadur Sahib Ji ਮਹਾਰਾਜ ਦੇ ਧੜ ਦਾ ਸੰਸਕਾਰ ਹੋਇਆ ਸੀ।



ਇਸ ਤੋਂ ਪਹਿਲਾਂ ਇਹ ਅਸਥਾਨ ਭਾਈ ਲੱਖੀ ਸ਼ਾਹ ਵਣਜਾਰੇ (Lakhi Shah Vanjara Home) ਦਾ ਘਰ ਹੁੰਦਾ ਸੀ।



ਜਦੋਂ ਨੌਂਵੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ Gurudwara Sis Ganj Sahib Chandni Chowk ਵਾਲੇ ਅਸਥਾਨ 'ਤੇ 11 ਨਵੰਬਰ 1675 ਈ: ਨੂੰ ਸ਼ਹੀਦ ਕੀਤੇ ਗਏ ਤਾਂ ਸਤਿਗੁਰਾਂ ਦਾ ਪਵਿੱਤਰ ਸੀਸ ਉਥੋਂ ਸ਼੍ਰੀ ਅਨੰਦਪੁਰ ਸਾਹਿਬ ਲਿਜਾਇਆ ਗਿਆ।



ਇਸ ਤੋਂ ਬਾਅਦ ਉਨ੍ਹਾਂ ਦੇ ਪਵਿੱਤਰ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਇਸ ਥਾਂ ਆਪਣੇ ਘਰ ਲੈ ਆਏ, ਇਥੇ ਉਨ੍ਹਾਂ ਨੇ ਚਿਖਾ ਰਚ ਘਰ ਨੂੰ ਅਗਨੀ ਭੇਂਟ ਕਰ ਰਾਤ ਵੇਲੇ ਧੜ ਦਾ ਅੰਤਿਮ ਸੰਸਕਾਰ ਕਰ ਦਿੱਤਾ।



ਫਿਰ ਅਸਥੀਆਂ ਨੂੰ ਗਾਗਰ ਵਿੱਚ ਪਾ ਕੇ ਅੰਗੀਠੇ ਵਾਲੀ ਥਾਂ ਧਰਤੀ ਹੇਠ ਟਿਕਾ ਦਿੱਤਾ। ਇਸ ਘਟਨਾ ਤੋਂ ਬਾਅਦ ਸਿੱਖ ਮਿਸਲਾਂ ਦੇ ਜ਼ਮਾਨੇ ਵਿੱਚ ਜਦ ਕਰੋੜ ਸਿੰਘੀਆ ਮਿਸਲ ਦੇ ਜਥੇਦਾਰ ਸ. ਬਘੇਲ ਸਿੰਘ ਜੀ ਨੇ ਦਿੱਲੀ ਫਤਿਹ ਕੀਤੀ ਤਾਂ ਉਨ੍ਹਾਂ ਨੇ ਇਸ ਪਵਿੱਤਰ ਅਸਥਾਨ ਉੱਤੇ ਗੁਰੂ ਜੀ ਦੀ ਯਾਦਗਾਰ ਕਾਇਮ ਕੀਤੀ।



1857 ਦੇ ਗਦਰ ਤੋਂ ਬਾਅਦ ਸਿੱਖ ਰਿਆਸਤਾਂ ਦੇ ਉੱਦਮ ਤੋਂ ਨਾਲ ਇਸ ਗੁਰਦੁਆਰੇ ਦੇ ਚਾਰੇ ਪਾਸੇ ਪੱਕੀ ਪੱਥਰ ਦੀ ਦੀਵਾਰ ਉਸਾਰ ਦਿੱਤੀ ਗਈ।



1914 ਈ: ਵਿੱਚ ਜਦੋਂ ਅੰਗਰੇਜ਼ ਸਰਕਾਰ ਨੇ ਇਸ ਚਾਰ ਦੀਵਾਰੀ ਨੂੰ ਢਾਹ ਦਿੱਤਾ ਤਾਂ ਪੰਥ ਵਿੱਚ ਗੁੱਸੇ ਦੀ ਲਹਿਰ ਦੌੜ ਗਈ।



ਕਾਫੀ ਯਤਨ ਮਗਰੋਂ ਅੰਗਰੇਜ਼ ਸਰਕਾਰ ਨੂੰ ਮਜਬੂਰ ਹੋ ਕੇ ਢਾਹੀ ਹੋਈ ਦੀਵਾਰ ਨੂੰ ਮੁੜ ਖੜਾ ਕਰਨਾ ਪਿਆ।



ਭਾਈ Lakhi Shah Vanjara ਦੇ ਵਕਤ ਇਥੇ Rakab Ganj ਨਾਮ ਦਾ ਇੱਕ ਛੋਟਾ ਜਿਹਾ ਪਿੰਡ ਸੀ, ਜੋ ਮਗਰੋਂ ਉਜੜ ਗਿਆ।



ਇਸ ਪਵਿੱਤਰ ਅਸਥਾਨ ਦਾ ਨਾਮ ਉਸੇ ਪਿੰਡ ਦੇ ਨਾਮ 'ਤੇ ਹੀ ਰਕਾਬ ਗੰਜ ਕਰਕੇ ਪ੍ਰਸਿੱਧ ਹੋਇਆ।