ਬਠਿੰਡਾ ਤੋਂ ਕਰੀਬ 30 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਤਲਵੰਡੀ ਸਾਬੋ, ਜਿਸ ਨੂੰ Takth Sri Damdama Sahib ਦੇ ਨਾਮ ਨਾਲ ਜਾਣਿਆ ਜਾਂਦਾ ਹੈ।



Talwandi Sabo ਵਿੱਚ ਸੁਸ਼ੋਭਿਤ ਤਖ਼ਤ ਸ੍ਰੀ ਦਮਦਮਾ ਸਾਹਿਬ ਸਿੱਖ ਪੰਥ ਦੇ ਪੰਜ ਤਖ਼ਤਾਂ ਵਿਚੋਂ ਚੌਥਾ ਅਸਥਾਨ ਹੈ ਅਤੇ ਇਸ ਨਗਰ ਨੂੰ Guru Gobind Singh Ji ਵੱਲੋਂ ਗੁਰੂ ਕੀ ਕਾਸ਼ੀ ਦਾ ਆਸ਼ੀਰਵਾਦ ਮਿਲਿਆ ਹੋਇਆ ਹੈ। ਕਿਸੇ ਸਮੇਂ Talwandi Sabo 'ਚੋ ਸਰਸਵਤੀ ਨਦੀ ਵਹਿੰਦੀ ਹੁੰਦੀ ਸੀ। ਪਰ ਸਮੇਂ ਨਾਲ ਸਭ ਕੁਝ ਖਤਮ ਹੋ ਗਿਆ।



ਇਸ ਨਗਰ ਦਾ ਇਤਿਹਾਸ Sri Guru Nanak Dev ji ਦੀਆਂ ਉਦਾਸੀਆਂ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਸਿਰਸੇ ਤੋਂ ਸੁਲਤਾਨਪੁਰ ਜਾਂਦੇ ਹੋਏ ਇਸ ਨਗ਼ਰ ਪਹੁੰਚੇ ਸਨ। 1675 ਈਸਵੀ ਵਿੱਚ Guru Teg Bahadur ਵੱਲੋਂ ਏਥੇ ਸਰੋਵਰ ਦੀ ਸੇਵਾ ਕਰਵਾਈ ਗਈ ਅਤੇ ਤਲਵੰਡੀ ਸਾਬੋ ਵਿਖੇ ਆਉਣ ਵਾਲੇ ਤੀਜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।



ਇਸ ਸਥਾਨ ਉਪਰ ਗੁਰੂ ਗੋਬਿੰਦ ਸਿੰਘ ਜੀ ਨੇ Bhai Mani Singh ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਦੀ ਲਿਖੀ ਹੋਈ ਇਤਿਹਾਸਕ ਬੀੜ ਮੌਜੂਦ ਹੈ ਜਿਸ ਨੂੰ 'ਵੱਡੇ ਬਾਬਾ ਜੀ' ਕਰਕੇ ਜਾਣਿਆ ਜਾਂਦਾ ਹੈ।



ਜਦੋਂ Sri Guru Gobind Singh Ji, Bhai Mani Singh ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਸਨ, ਤਾਂ ਲਿਖਾਈ ਸਮੇਂ ਜਿਸ ਕਲਮ ਦਾ ਮੂੰਹ ਘਿਸ ਜਾਂਦਾ ਸੀ, ਉਸ ਨੂੰ ਦੁਬਾਰਾ ਨਹੀਂ ਘੜ੍ਹਦੇ ਸਨ। ਉਸ ਨੂੰ ਸੰਭਾਲ ਕੇ ਰੱਖ ਲਿਆ ਜਾਂਦਾ ਸੀ। ਲਿਖਾਈ ਵਾਸਤੇ ਨਵੀਂ ਕਲਮ ਲਾਈ ਜਾਂਦੀ ਸੀ।



ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਸਾਹਿਬ ਵੀ ਤਖ਼ਤ ਸਾਹਿਬ ਉੱਤੇ ਮੌਜੂਦ ਹੈ। - ਗੁਰੂ ਗੋਬਿੰਦ ਸਿੰਘ ਜੀ ਨੂੰ Takth Sri Damdama Sahib ਵਿਖੇ ਇੱਕ ਸਿੱਖ ਵੱਲੋਂ ਭੇਟ ਕੀਤੀ ਹੋਈ ਬੰਦੂਕ ਮੌਜੂਦ ਹੈ। ਇਸ ਬੰਦੂਕ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ ਰੰਘਰੇਟੇ ਸਿੱਖਾਂ ਦੀ ਪਰਖ ਕੀਤੀ ਸੀ।



ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਨਿਕਲਦੇ ਹੁਕਮਨਾਮਿਆਂ ਉਪਰ ਲਾਈ ਜਾਂਦੀ ਮੋਹਰ ਵੀ ਹਾਲੇ ਮੌਜੂਦ ਹੈ। Takth Sri Damdama Sahib ਵਿਖੇ Sri Guru Gobind Singh Ji ਦਾ ਵਰਦਾਨ ਪ੍ਰਾਪਤ ਸ਼ੀਸ਼ਾ ਮੌਜੂਦ ਹੈ ਜਿਸ ਵਿੱਚ ਮਰਿਆਦਾ ਪੂਰਵਕ ਤਿੰਨ ਦਿਨ ਦੇਖਣ ਉੱਤੇ ਲੱਕਵੇਂ ਕਾਰਨ ਵਿਗੜੇ ਹੋਏ ਮੂੰਹ ਵਾਲੇ ਵਿਅਕਤੀ ਠੀਕ ਹੋ ਜਾਣ ਦਾ ਵਰ ਪ੍ਰਾਪਤ ਹੈ। ਇਹ ਸ਼ੀਸ਼ਾ ਗੁਰੂ ਜੀ ਨੂੰ ਦਿੱਲੀ ਦੀ ਸੰਗਤ ਵੱਲੋਂ ਭੇਂਟ ਕੀਤਾ ਗਿਆ ਸੀ।



Sri Guru Granth Sahib ਦੇ ਸੰਪੂਰਨਤਾ ਭਾਈ ਮਨੀ ਸਿੰਘ ਤੋਂ ਕਰਵਾਉਣ ਸਮੇਂ ਦੀ ਇਕ ਪੁਰਾਤਨ ਤਸਵੀਰ ਮੌਜੂਦ ਹੈ। ਇਹ ਚਿੱਤਰ ਕਿਸੇ ਮੁਸਾਫਿਰ ਦਾ ਬਣਾਇਆ ਹੋਇਆ ਹੈ। ਤਖ਼ਤ Sri Damdama Sahib ਵਿਖੇ ਅੱਜ ਵੀ ਉਹ ਦੋ ਕਰੀਰ ਦੇ ਦਰੱਖਤ ਮੌਜੂਦ ਹਨ, ਜਿਨ੍ਹਾਂ ਨਾਲ Sri Guru Gobind Singh Ji ਆਪਣਾ ਘੋੜਾ ਬੰਨ੍ਹਿਆ ਕਰਦੇ ਸਨ।