ਬਿਹਾਰ 'ਚ ਗੰਗਾ ਤਟ ਦੇ ਕਦੀਮੀ ਸ਼ਹਿਰ Patna Sahib ਸਿੱਖਾਂ ਲਈ ਬਹੁਤ ਮਹਾਨ ਤੇ ਸ਼ਰਧਾ ਵਾਲੀ ਧਰਤੀ ਹੈ। ਇੱਥੇ ਦਸ਼ਮ ਪਿਤਾ Sri Guru Gobind Singh Ji ਦਾ ਜਨਮ ਹੋਇਆ ਸੀ



ਪਟਨਾ ਸਾਹਿਬ ਨੂੰ ਪੰਜ ਤਖ਼ਤਾਂ 'ਚੋਂ ਦੂਸਰਾ ਤਖ਼ਤ ਵਜੋ ਜਾਣਦੇ ਹਨ। ਇਸ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ Sri Guru Teg bahadur Sahib Ji ਦੇ ਪਵਿੱਤਰ ਚਰਨ ਕਮਲਾਂ ਦੀ ਛੋਹ ਦਾ ਮਾਣ ਹਾਸਿਲ ਹੈ।



ਇਹ ਮਹਾਨ ਪਵਿੱਤਰ ਅਸਥਾਨ ਪਹਿਲਾਂ ਸਲਿਸ ਰਾਏ ਜੌਹਰੀ ਦੀ ਹਵੇਲੀ ਸੀ। Sri Guru Nanak Dev Ji ਨੇ ਪਹਿਲੀ ਉਦਾਸੀ ਸਮੇਂ ਇੱਥੇ ਹੀ ਸਿੱਖੀ ਪ੍ਰਚਾਰ ਦੀ ਪਹਿਲੀ ਮੰਜੀ ਬਖਸੀ।



Sri Guru Nanak Dev Ji ਨੇ ਸੰਮਤ 1563 ਵਿਚ ਆਪਣੀ ਪਹਿਲੀ ਉਦਾਸੀ ਸਮੇਂ ਚਰਨ ਪਾਏ ਸਨ ਤੇ ਸਾਲਸ ਰਾਇ ਜੌਹਰੀ ਸਮੇਤ ਹੋਰ ਸ਼ਰਧਾਲੂਆਂ ਦੀ ਬੇਨਤੀ ‘ਤੇ ਕਰੀਬ 4 ਮਹੀਨੇ ਇਥੇ ਠਹਿਰੇ ਸਨ ਤੇ ਸਿੱਖੀ ਦਾ ਪ੍ਰਚਾਰ ਕੀਤਾ।



ਬਾਅਦ ਵਿਚ Sri Guru Teg Bahadur Sahib Ji ਪੂਰਬ ਵਿਚ ਸਿੱਖੀ ਦਾ ਪ੍ਰਚਾਰ ਕਰਦਿਆਂ 1666 ਈਸਵੀ ਵਿਚ ਪਟਨਾ ਸਾਹਿਬ ਪੁੱਜੇ ਸਨ।



ਇਥੇ ਗੁਰੂ ਘਰ ਦੇ ਸ਼ਰਧਾਲੂ ਰਾਜਾ ਫ਼ਤਹਿ ਚੰਦ ਮੈਣੀ ਨੇ ਗੁਰੂ ਸਾਹਿਬ ਦੇ ਨਿਵਾਸ ਲਈ ਹਵੇਲੀ ਤਿਆਰ ਕਰਵਾਈ ਗਈ ਸੀ ਤੇ ਗੁਰੂ ਸਾਹਿਬ ਇਥੇ ਆਪਣੇ ਪਰਿਵਾਰ ਨੂੰ ਛੱਡ ਕੇ ਅੱਗੇ ਆਸਾਮ ਤੇ ਬੰਗਾਲ ਵੱਲ ਸਿੱਖੀ ਪ੍ਰਚਾਰ ਲਈ ਚਲੇ ਗਏ ਸਨ।



ਕੁਝ ਮਹੀਨਿਆਂ ਬਾਅਦ ਇਸੇ ਪਾਵਨ ਅਸਥਾਨ ‘ਤੇ ਹੀ Mata Gujri Ji ਦੀ ਕੁੱਖੋਂ Sri Guru Gobind Singh Ji ਨੇ 22 ਦਸੰਬਰ 1666 ਈਸਵੀ, ਸੰਮਤ 1723 ਨੂੰ ਅਵਤਾਰ ਧਾਰਿਆ।



ਦਸਵੇਂ ਪਾਤਸ਼ਾਹ ਨੇ ਇਸ ਪਾਵਨ ਅਸਥਾਨ ‘ਤੇ ਆਪਣੇ ਬਚਪਨ ਦੇ ਕਰੀਬ 7 ਵਰ੍ਹੇ ਬਤੀਤ ਕਰਦਿਆਂ ਅਨੇਕਾਂ ਕੌਤਕ ਕੀਤੇ



ਇਹ ਅਸਥਾਨ ਨੌਵੇਂ ਤੇ ਦਸਵੇਂ ਗੁਰੂ ਸਾਹਿਬ ਦਾ ਨਿਵਾਸ ਤੇ ਸਿੱਖੀ ਦਾ ਪ੍ਰਚਾਰ ਕੇਂਦਰ ਰਿਹਾ, ਬਾਅਦ ‘ਚ ਦਸਵੇਂ ਪਾਤਸ਼ਾਹ ਨੇ ਹੀ ਇਸ ਅਸਥਾਨ ਦਾ ਨਾਮ Takth Sri Harmandir Sahib Patna Sahib ਰੱਖਿਆ। ਇਸ ਮਹਾਨ ਧਾਰਮਿਕ ਅਸਥਾਨ ਦੀ ਇਮਾਰਤ ਦੀ ਸੇਵਾ ਪਹਿਲਾਂ ਰਾਜਾ ਫ਼ਤਹਿ ਚੰਦ ਮੈਣੀ ਨੇ ਸੰਮਤ 1722 ਵਿਚ ਕਰਵਾਈ ਸੀ।



ਦੂਜੀ ਵਾਰ 1837 ਈਸਵੀ ਵਿਚ ਇਸ ਅਸਥਾਨ ਦੀ ਸੇਵਾ ਕਰਾਉਣ ਦਾ ਸੁਭਾਗ Sher-E-Punjab Maharaja ranjit Singh ਨੂੰ ਮਿਲਿਆ। ਇਸੇ ਵੇਲੇ ਇਸ ਅਸਥਾਨ ‘ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਪੰਜ ਮੰਜ਼ਿਲਾਂ ਸ਼ਾਨਦਾਰ ਤੇ ਸੁੰਦਰ ਇਮਾਰਤ ਮੌਜੂਦ ਹੈ।