ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਨੰਦੇੜ ਤੋਂ ਹੁੰਦੇ ਹੋਏ ਬਿਦਰ ਸ਼ਹਿਰ ਪੁਜੇ।



Guru Nanak Dev Ji ਨੇ ਆਸਨ ਉੱਥੇ ਲਾਇਆ ਜਿੱਥੇ ਇਸ ਵੇਲੇ ਅੰਮ੍ਰਿਤ ਕੁੰਡ ਹੈ। ਇਲਾਕੇ ਦੀ ਸੰਗਤ ਤੇ ਪੀਰ ਫਕੀਰ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ।



ਸਾਰਿਆਂ ਨੇ ਝੋਲੀਆਂ ਅੱਡ ਕੇ ਬੇਨਤੀ ਕੀਤੀ ਕੇ ਇਸ ਧਰਤੀ ਦਾ ਪਾਣੀ ਮਿੱਠਾ ਨਹੀਂ ਹੈ। ਸੌ ਡੇਢ ਸੌ ਫੁੱਟ ਡੂੰਘੇ ਖੂਹ ਪੁੱਟਣੇ ਪੈਂਦੇ ਹਨ ਤੇ ਪਾਣੀ ਨਹੀਂ ਨਿਕਲਦਾ ਜੇ ਨਿਕਲਦਾ ਹੈ ਤਾਂ ਖਾਰਾ ਨਿਕਲਦਾ ਹੈ।



ਅਤੇ ਕੋਈ ਵੀ ਇਸ ਕਰਕੇ ਆਪਣੀ ਕੁੜੀ ਦਾ ਵਿਆਹ Bidar ਦੇ ਮੁੰਡੇ ਨਾਲ ਨਹੀਂ ਕਰਦਾ। ਸੰਗਤਾਂ ਦੀ ਬੇਨਤੀ ਮੰਨ ਕੇ “Sat Kartar” ਆਖ ਕੇ ਆਪਣੇ ਸੱਜੇ ਪੈਰ ਦੀ ਖੜ੍ਹਾਓ ਪਹਾੜੀ ਨੂੰ ਛੁਹਾਈ ਅਤੇ ਪੱਥਰ ਹਟਾਇਆ।



ਪੱਥਰ ਹਟਾਉਣ ਦੀ ਦੇਰ ਸੀ ਚਸ਼ਮਾ ਫੁੱਟ ਕੇ ਨਿਕਲਿਆ। ਸਾਰੀ ਸੰਗਤ ਗੁਰੂ ਜੀ ਦੇ ਚਰਨਾਂ 'ਚ ਜਾ ਕੇ ਡਿਗ ਪਈ।



ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਮਿੱਠਾ ਚਸ਼ਮਾ ਇਕ ਰਸ ਚੱਲ ਰਿਹਾ ਹੈ। ਅਤੇ ਸ਼੍ਰੀ ਨਾਨਕ ਝੀਰਾ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੋਇਆ ਹੈ।



ਜਿਹੜਾ ਦੂਜਾ ਪੰਜਾ ਸਾਹਿਬ ਭਾਵ ਕਿ ਭਾਰਤ ਦਾ ਪੰਜਾ ਸਾਹਿਬ ਕਰਕੇ ਅੱਜ ਪ੍ਰਸਿੱਧ ਹੋ ਰਿਹਾ ਹੈ



ਅੱਜ ਵੀ ਵੱਡੀ ਗਿਣਤੀ ਵਿੱਚ ਸੰਗਤ ਉੱਥੇ ਦਰਸ਼ਨ ਕਰਨ ਲਈ ਜਾਂਦੀ ਹੈ ਅਤੇ ਉੱਥੇ ਫੁੱਟੇ ਚਸ਼ਮੇ ਦਾ ਪਾਣੀ ਪੀਂਦੀ ਹੈ



ਉੱਥੇ ਲੋਕਾਂ ਦੇ ਕਈ ਦੁੱਖ ਦਰਦ ਦੂਰ ਹੁੰਦੇ ਹਨ