ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ Gurudwara Sri Kandh Sahib ਸ਼ੁਸ਼ੋਭਿਤ ਹੈ। Sri Guru Nanak Dev Ji ਦਾ ਵਿਆਹ 1487ਈ. ਨੂੰ ਭਾਈ ਮੂਲ ਚੰਦ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ।



ਗੁਰੂ ਸਾਹਿਬ ਦੇ ਵਿਆਹ ਵੇਲੇ ਬਰਾਤ ਦਾ ਉਤਾਰਾ ਪਹਿਲਾਂ Gurudwara Sri Kandh Sahib ਵਿਖੇ ਹੋਇਆ ਅਤੇ ਵਿਆਹ Gurudwara Dera Sahib ਦੇ ਸਥਾਨ 'ਤੇ ਹੋਇਆ।



ਜਿਸ ਪੁਰਾਤਨ ਕੰਚੀ ਕੰਧ ਦੇ ਹੇਠਾਂ ਗੁਰੂ ਸਾਹਿਬ ਨੇ ਕੁਝ ਸਮਾਂ ਨਿਵਾਸ ਕੀਤਾ, ਉਹ ਕੱਚੀ ਕੰਧ Gurudwara Sri Kandh Sahib ਵਿੱਚ ਸ਼ੀਸ਼ੇ ਦੇ ਫਰੇਮ ਵਿੱਚ ਜੜੀ ਹੋਈ ਹੈ।



ਮਹਾਰਾਜਾ ਕੰਵਰ ਨੌ ਨਿਹਾਲ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਇਸ ਸਥਾਨ 'ਤੇ ਪੱਕਾ ਗੁਰ ਅਸਥਾਨ ਬਣਾਇਆ ਅਤੇ ਕੁਝ ਜਾਗੀਰ ਗੁਰਦੁਆਰਾ ਸਾਹਿਬ ਦੇ ਨਾਮ ਲਵਾਈ।



ਇਸ ਦੇ ਨਾਲ ਹੀ Sri Guru Hargobind Sahib Ji ਨੇ ਵੀ ਬਟਾਲਾ ਦੀ ਧਰਤੀ 'ਤੇ ਚਰਨ ਪਾਏ ਸਨ, ਜਦੋਂ ਉਹ ਆਪਣੇ ਪੁਤਰ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ



ਬਟਾਲਾ ਵਿੱਚ ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਅਤੇ Gurudwara Sat Kartaria ਸ਼ੁਸ਼ੋਭਿਤ ਹੈ, ਜਿੱਥੇ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ



Gurudwara Kandh Sahib ਦਾ ਨਾਮ ਕਿਵੇਂ ਪਿਆ: ਸ੍ਰੀ ਗੁਰੂ ਨਾਨਕ ਦੇਵ ਜੀ ਉਸ ਸਮੇਂ ਮਿੱਟੀ ਦੀ ਕੰਧ ਦਾ ਆਸਰਾ ਲੈ ਕੇ ਬੈਠੇ ਸਨ।



ਲਾੜੀ ਵਾਲੇ ਪਾਸੇ ਦੀ ਬਜ਼ੁਰਗ ਔਰਤ ਨੇ ਮਹਿਸੂਸ ਕੀਤਾ ਕਿ ਹੋ ਸਕਦਾ ਹੈ ਕਿ ਕੁੜੀਆਂ ਸ਼ਰਾਰਤ ਨਾਲ ਮਿੱਟੀ ਦੀ ਕੰਧ ਢਾਹ ਦੇਣ ਅਤੇ ਲਾੜੇ ਨੂੰ ਸੱਟ ਲੱਗ ਜਾਵੇ ਜਾਂ ਬੁਰਾ ਲੱਗੇ।



ਉਸ ਨੇ ਗੁਰੂ ਜੀ ਨੂੰ ਇਹ ਗੱਲ ਦੱਸੀ ਤਾਂ ਉਹ ਮੁਸਕਰਾ ਕੇ ਬੋਲੇ ​​- ਮਾਤਾ ਜੀ ਇਹ ਕੰਧ ਯੁਗਾਂ ਤੱਕ ਨਹੀਂ ਡਿੱਗੇਗੀ।



ਇਤਿਹਾਸ ਗਵਾਹ ਹੈ ਕਿ ਪੰਜ ਸੌ ਸਾਲ ਬੀਤ ਜਾਣ ਦੇ ਬਾਵਜੂਦ ਉਹ ਮਿੱਟੀ ਦੀ ਕੰਧ ਅੱਜ ਵੀ Gurudwara Sri Kandh Sahib ਵਿੱਚ ਮੌਜੂਦ ਹੈ।