ਅੰਮ੍ਰਿਤਸਰ ਵਿੱਚ ਸਥਿਤ Gurudwara Bibi Kaulan Ji Sri Kaulsar Sahib ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸ ਥਾਂ 'ਤੇ Mata Kaulan Ji ਨੂੰ ਸਾਂਈ ਮੀਆਂ ਮੀਰ ਜੀ ਦੀ ਸੰਗਤ ਕਰਦੇ ਹੋਏ Sri Guru Hargobind Sahib Ji ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ। ਜਿਸ ਦਾ ਸਦਕਾ ਆਪ ਜੀ ਨੂੰ ਗੁਰਬਾਣੀ ਨਾਲ ਅਥਾਹ ਪ੍ਰੇਮ ਹੋ ਗਿਆ।



Mata Kaulan Ji ਲਾਹੌਰ ਮੁਝੰਗ ਨਿਵਾਸੀ ਕਾਜ਼ੀ ਰੁਸਤਮ ਖਾਂ ਦੀ ਪੁੱਤਰੀ ਸਨ। ਇਸੇ ਪਿੰਡ ਵਿੱਚ ਪੂਰਨ ਸੂਫੀ ਸੰਤ ਸਾਂਈ ਮੀਆਂ ਮੀਰ ਜੀ ਦਾ ਵੀ ਨਿਵਾਸ ਸੀ। ਇਸ ਦੌਰਾਨ Sri Guru Hargobind Sahib Ji ਦੀ ਸੰਗਤ ਕਰਕੇ ਉਨ੍ਹਾਂ ਨੂੰ ਗੁਰਬਾਣੀ ਨਾਲ ਲਗਾਅ ਹੋ ਗਿਆ।



Mata Kaulan Ji ਨੂੰ ਗੁਰਬਾਣੀ ਅਤੇ ਗੁਰੂ ਘਰ ਨਾਲ ਜੁੜਦਿਆਂ ਦੇਖ ਕਾਜ਼ੀ ਨੇ ਮੌਤ ਦਾ ਫਤਵਾ ਦੇ ਦਿੱਤਾ। ਸਾਂਈ ਮੀਆਂ ਮੀਰ ਜੀ ਨੂੰ ਇਸ ਫਤਵੇ ਬਾਰੇ ਪਤਾ ਲੱਗਣ ’ਤੇ ਆਪਣੇ ਚੇਲੇ ਅਬਦੁੱਲਾ ਸ਼ਾਹ ਨਾਲ ਮਾਤਾ ਕੌਲਾਂ ਜੀ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਰਨ ਵਿੱਚ ਭੇਜ ਦਿੱਤਾ।



ਗੁਰੂ ਸਾਹਿਬ ਨੇ ਗੁਰੂ ਘਰ ਵੱਲ ਮਾਤਾ ਕੌਲਾਂ ਜੀ ਦਾ ਪੂਰਨ ਪ੍ਰੇਮ ਵੇਖਦਿਆਂ ਹੋਇਆਂ Amritsar ਪੁੱਜਣ ’ਤੇ ਇਸ ਅਸਥਾਨ ਜਿਸ ਦਾ ਪੁਰਾਤਨ ਨਾਮ “ਫੁੱਲਾਂ ਦੀ ਢਾਬ ਸੀ”, ਇਥੇ ਮਾਤਾ ਕੌਲਾਂ ਜੀ ਦਾ ਨਿਵਾਸ ਕਰਾਇਆ।



ਇੱਥੇ Mata Kaulan Ji ਨੇ ਸਾਰਾ ਜੀਵਨ ਸਿੱਖੀ ਅਸੂਲਾਂ ਅਨੁਸਾਰ ਨਾਮ ਦਾ ਅਭਿਆਸ ਨਾਮ ਦਾ ਅਭਿਆਸ, ਜੱਪ-ਤੱਪ ਕਰਦੇ ਹੋਏ ਬਿਤਾਇਆ।



Mata Kaulan Ji ਨੇ ਗੁਰੂ ਸਾਹਿਬ ਅੱਗੇ ਇਕ ਦਿਨ ਵੰਸ਼ ਨਿਸ਼ਾਨ ਪੁੱਤਰ ਦਾ ਸੰਕਲਪ ਕੀਤਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਤੁਹਾਨੂੰ ਅਜਿਹੀ ਦਾਤ ਬਖਸ਼ਾਂਗੇ ਜਿਸ ਨਾਲ ਤੁਹਾਡੇ ਨਾਮ ਜਗਤ ਵਿਚ ਅਮਰ ਰਹੇਗਾ।



ਗੁਰੂ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਮਾਤਾ ਕੌਲਾਂ ਜੀ ਨੇ ਨਾਮ ’ਤੇ ਸਰੋਵਰ ਦਾ ਕੰਮ ਸਪੁਰਦ ਕੀਤਾ ਅਤੇ Mata Kaulan Ji ਨੂੰ ਕਿਹਾ ਕਿ ਇਸ ਸਰੋਵਰ ਦਾ ਨਾਮ ਕਲੌਸਰ ਰੱਖਿਆ ਜਾਵੇਗਾ



ਤੁਸੀਂ ਇਸੇ ਨੂੰ ਆਪਣਾ ਪੁੱਤਰ ਸਮਝੋ। ਇਹ ਸਰੋਵਰ 1624 ਈ: ਤੋਂ 1627 ਈ. ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਿਗਰਾਨੀ ਹੇਠ ਤਿਆਰ ਕਰਵਾਇਆ ਅਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ Sri Harmandir Sahib ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਪਹਿਲਾਂ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਹੁਕਮ ਕੀਤਾ।



ਮਾਤਾ ਕੌਲਾਂ ਜੀ ਨਾਮ ਸਿਮਰਨ, ਬੰਦਗੀ ਅਤੇ ਗੁਰੂ ਘਰ ਦੀ ਸੇਵਾ ਕਰਦੇ ਹੋਏ ਕਰਤਾਰਪੁਰ (ਜ਼ਿਲਾ ਜਲੰਧਰ) ਵਿਖੇ ਸੰਮਤ 1686 ਨੂੰ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਜਾ ਬਿਰਾਜ਼ੇ।



ਗੁਰਦੁਆਰਾ ਸਰੋਵਰ ਕੌਲਸਰ ਦੇ ਨਾਂ ‘ਤੇ ਹੀ ਸ੍ਰੀ ਮਾਤਾ ਕੌਲਸਰ ਸਾਹਿਬ ਬਣਿਆ, ਜੋਕਿ ਸ੍ਰੀ ਦਰਬਾਰ ਸਾਹਿਬ ਦੇ ਪਿਛਲੇ ਪਾਸੇ ਸਥਿਤ ਹੈ।