ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਆਨੰਦਪੁਰ ਛੱਡ ਕੇ ਆਏ ਤਾਂ ਸਰਸਾ ਨਦੀਂ ਤੇ ਪਰਿਵਾਰ ਦਾ ਵਿਛੋੜਾ ਪਿਆ ਗਿਆ। ਗੁਰੂ ਸਾਹਿਬ 2 ਵੱਡੇ ਸਾਹਿਬਜਾਦਿਆ ਨਾਲ ਚਮਕੌਰ ਦੀ ਗੜ੍ਹੀ ਵਿੱਚ ਆ ਗਏ। ਪੋਹ ਦੇ ਦਿਨ ਸੀ ਉਹ ਕੰਕਰ ਪੈ ਰਿਹਾ ਸੀ ਅਜਿਹੇ ਭਿਆਨਕ ਮੌਸਮ ਵਿੱਚ ਭਿਆਨਕ ਜੰਗ ਹੋਈ।



ਭੁੱਖੇ ਭਾਣੇ 40 ਸਿੰਘ ਗੁਰੂ ਸਾਹਿਬ ਨਾਲ ਆਕੇ ਕੱਚੀ ਗੜ੍ਹੀ ਵਿੱਚ ਠਹਿਰੇ। ਪਿੱਛੇ ਕਰ ਰਹੀ ਮੁਗਲ ਫੌਜ਼ ਨੇ ਗੁਰੂ ਦੇ ਸਿੰਘਾਂ ਨੂੰ ਘੇਰਾ ਪਾ ਲਿਆ। ਪਰ ਗੁਰੂ ਦਾ ਆਸ਼ੀਰਵਾਦ ਅਤੇ ਸਿੰਘਾਂ ਦਾ ਹੌਂਸਲਾ 10 ਲੱਖ ਫੌਜ ਉੱਪਰ ਵੀ ਭਾਰੀ ਪੈਣ ਵਾਲਾ ਸੀ। 22 ਦਸੰਬਰ 1704 ਨੂੰ ਚਮਕੌਰ ਸਾਹਿਬ ਦੀ ਧਰਤੀ ‘ਤੇ ਭਿਆਨਕ ਯੁੱਧ ਹੋਇਆ। ਇੱਕ ਪਾਸੇ 40 ਸਿੰਘ ਸਨ ਤੇ ਦੂਜੇ ਪਾਸੇ 10 ਲੱਖ ਫੌਜ।



ਗੁਰੂ ਦੇ ਸਿੰਘਾਂ ਨੂੰ ਪਤਾ ਸੀ ਕਿ ਅੱਗੇ ਸ਼ਹਾਦਤ ਹੈ ਪਰ ਸਿੰਘਾਂ ਨੇ ਪਿੱਛੇ ਹਟਣਾ ਸਵੀਕਾਰ ਨਹੀਂ ਕੀਤਾ। ਯੁੱਧ ਸ਼ੁਰੂ ਹੋਇਆ, ਨਵਾਬ ਵਜ਼ੀਰ ਖਾਂ ਨੇ ਫੌਜ ਨੂੰ ਇੱਕੋ ਵਾਰ ਵਿੱਚ ਭਾਰੀ ਹਮਲਾ ਕਰਨ ਦਾ ਹੁਕਮ ਦਿੱਤਾ। ਗੁਰੂ ਸਾਹਿਬ ਨੇ 5-5 ਸਿੰਘਾਂ ਦੇ ਜੱਥੇ ਜੰਗ ਏ ਮੈਦਾਨ ਵਿੱਚ ਭੇਜਣ ਦਾ ਫੈਸਲਾ ਲਿਆ।



ਗੁਰੂ ਸਾਹਿਬ ਵੀ ਆਪਣੇ ਤੀਰਾਂ ਨਾਲ ਦੁਸ਼ਮਣ ਦੀਆਂ ਫੌਜਾਂ ਨੂੰ ਕਰਾਰਾ ਜਵਾਬ ਦੇ ਰਹੇ ਹਨ। 5 ਸਿੰਘਾਂ ਦਾ ਜੱਥਾ ਜੰਗ ਵਿੱਚ ਜਾਂਦਾ ਅਤੇ ਆਪਣੇ ਜੌਹਰ ਦਿਖਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਜਾਂਦਾ। ਗੁਰੂ ਸਾਹਿਬ ਨੇ 8 ਸਿੰਘਾਂ ਦਾ ਜੱਥਾ ਤਿਆਰ ਕੀਤਾ। ਇਸ ਜੱਥੇ ਦੀ ਅਗਵਾਈ ਵੱਡੇ ਫਰਜੰਦ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਦਿੱਤੀ ਗਈ।



ਜਦੋਂ ਕਿ ਉਹਨਾਂ ਨੂੰ ਪਤਾ ਸੀ ਮੁਗਲ ਫੌਜ ਸਾਹਮਣੇ ਸ਼ਹਾਦਤ ਹੋ ਸਕਦੀ ਹੈ। ਪਰ ਗੁਰੂ ਸਾਹਿਬ ਨੇ ਜਿੱਥੇ ਨੂੰ ਭੇਜਿਆ, ਸਿੰਘਾਂ ਦੇ ਬੁਲੰਦ ਹੌਂਸਲਿਆਂ ਨੇ ਮੁਗਲ ਫੌਜ ਨੂੰ ਭਾਜੜਾਂ ਪਾ ਦਿੱਤੀਆਂ। ਲੜਦੇ ਜੂਝਦੇ ਸਿੰਘਾਂ ਸਮੇਤ ਬਾਬਾ ਅਜੀਤ ਸਿੰਘ ਵੀ ਸ਼ਹੀਦ ਹੋਏ ਗਏ



ਵੱਡੇ ਭਰਾ ਦੀ ਸ਼ਹਾਦਤ ਦੇਖ ਛੋਟੇ ਭਰਾ ਬਾਬਾ ਜੁਝਾਰ ਸਿੰਘ ਵੀ ਗੁਰੂ ਪਾਤਸ਼ਾਹ ਕੋਲ ਆਏ ਅਤੇ ਜੰਗ ਵਿੱਚ ਜਾਣ ਦੀ ਬੇਨਤੀ ਕੀਤੀ। ਗੁਰੂ ਪਾਤਸ਼ਾਹ ਨੇ ਖੁਸ਼ ਹੋਏ ਲਾਡਾਂ ਨਾਲ ਪੁੱਤ ਨੂੰ ਘੁੱਟ ਕੇ ਛਾਤੀ ਨਾਲ ਲਗਾਇਆ ਤੇ ਕਿਹਾ ਜਾਓ ਪੁੱਤਰ ਜੀ ਸੂਰਮਿਆਂ ਦੀ ਪਹਿਚਾਣ ਜੰਗ ਵਿੱਚ ਹੁੰਦੀ ਹੈ।



ਗੁਰੂ ਪਾਤਸ਼ਾਹ ਨੇ ਸਾਹਿਬਜਾਦੇ ਨੂੰ ਜੰਗ ਵਿੱਚ ਜਾਣ ਲਈ ਤਿਆਰ ਕੀਤਾ। ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ 8 ਮਹੀਨੇ ਤੇ 17 ਦਿਨ ਦੀ ਸੀ। ਉਹਨਾਂ ਦੇ ਜੱਥੇ ਵਿੱਚ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਸਮੇਤ 3 ਹੋਰ ਸਿੰਘ ਸ਼ਾਮਿਲ ਹੋਏ।



ਗੁਰੂ ਪਾਤਸ਼ਾਹ ਗੜ੍ਹੀ ਦੇ ਉੱਪਰ ਖੜ੍ਹੇ ਹੋਕੇ ਸਾਹਿਬਜ਼ਾਦਿਆਂ ਵੱਲੋਂ ਜੰਗ ਦੇ ਮੈਦਾਨ ਵਿੱਚ ਦਿਖਾਏ ਦਾ ਰਹੇ ਜੌਹਰ ਦੇਖ ਰਹੇ ਸਨ। ਲੜਦੇ ਲੜਦੇ ਬਾਬਾ ਜੁਝਾਰ ਸਿੰਘ ਉਸ ਥਾਂ ਤੇ ਪਹੁੰਚੇ ਜਿੱਥੇ ਵੱਡੇ ਭਰਾ ਬਾਬਾ ਅਜੀਤ ਸਿੰਘ ਦੀ ਮ੍ਰਿਤਕ ਦੇਹ ਪਈ ਹੋਈ ਸੀ।



ਜਿਵੇਂ ਹੀ ਬਾਬਾ ਜੁਝਾਰ ਸਿੰਘ ਬਾਬਾ ਅਜੀਤ ਸਿੰਘ ਕੋਲ ਜਾ ਲੱਗੇ ਤਾਂ ਇੱਕ ਤੀਰ ਆਕੇ ਉਹਨਾਂ ਦੀ ਛਾਤੀ ਵਿੱਚ ਲੱਗਾ। ਉਹ ਵੀ ਸ਼ਹਾਦਤ ਪ੍ਰਾਪਤ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ। ਇਹ ਜੰਗ ਗੁਰੂ ਸਾਹਿਬ ਦੇ ਪਿਆਰੇ ਮੋਹਕਮ ਸਿੰਘ ਦੀ ਸ਼ਹਾਦਤ ਨਾਲ ਸ਼ੁਰੂ ਹੋਈ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸ਼ਹਾਦਤ ਨਾਲ ਇਸ ਦਾ ਅੰਤ ਹੋਇਆ।



ਸਾਹਿਬਜਾਦਿਆ ਦੀ ਸ਼ਹਾਦਤ ਪਿੱਛੋ ਗੁਰੂ ਸਾਹਿਬ ਨੇ ਖੁਦ ਜੰਗ ਜਾਣ ਦਾ ਫੈਸਲਾ ਲਿਆ ਪਰ ਪੰਜ ਪਿਆਰਿਆਂ ਨੇ ਹੁਕਮ ਕੀਤਾ ਕਿ ਉਹ ਜੰਗ ਵਿੱਚ ਨਹੀਂ ਜਾਣਗੇ।