ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਜਾਣਿਆ ਜਾਂਦਾ ਹੈ।



ਇਸ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਦੇ ਬਾਅਦ ਬਾਬਾ ਮੋਤੀ ਰਾਮ ਮਹਿਰਾ ਦਾ ਨਾਂਅ ਵੀ ਆਉਂਦਾ ਹੈ।



ਬਾਬਾ ਮੋਤੀ ਰਾਮ ਮਹਿਰਾ ਇੱਕ ਛੋਟੇ ਅਤੇ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ, ਜਿਨ੍ਹਾਂ ਦੀ ਡਿਊਟੀ ਨਵਾਬ ਵਜ਼ੀਰ ਖ਼ਾਨ ਨੇ ਕੈਦੀਆਂ ਨੂੰ ਭੋਜਨ ਖੁਲ੍ਹਵਾਉਣ ਲਈ ਲਗਾਈ ਸੀ।



27 ਦਸੰਬਰ 1704 ਨੂੰ ਦੋਨੋਂ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਨੇ ਇਸ ਵਿਯੋਗ ਵਿੱਚ ਆਪਣੇ ਪ੍ਰਾਣ ਦੇ ਦਿੱਤੇ ਸਨ।



ਇਸ ਤੋਂ ਬਾਅਦ ਕਿਸੇ ਤਰ੍ਹਾਂ ਨਵਾਬ ਨੂੰ ਪਤਾ ਲੱਗਿਆ ਕਿ ਬਾਬਾ ਮੋਤੀ ਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ।



ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ ਪਤਨੀ ਅਤੇ ਇੱਕ ਛੋਟੇ ਪੁੱਤਰ ਨੂੰ ਅੰਦਰ ਕਰਨ ਦਾ ਹੁਕਮ ਦਿੱਤਾ।



ਬਾਬਾ ਮੋਤੀ ਰਾਮ ਮਹਿਰਾ ਨੇ ਆਪਣੇ ਕਿੱਤੇ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਦੇ ਨਾਲ ਨਵਾਬ ਨੂੰ ਕਿਹਾ ਕਿ ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ।



ਇਸ ਦੇ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿਸਵਾ ਦੇਣ ਦੀ ਹੁਕਮ ਸੁਣਾ ਦਿੱਤਾ।



ਉਹਨਾਂ ਨੇ ਆਪਣਾ ਪੂਰਾ ਪਰਿਵਾਰ ਸ਼ਹੀਦ ਕਰਵਾ ਦਿੱਤਾ ਪਰ ਫਿਰ ਮਾਤਾ ਜੀ ਅਤੇ ਛੋਟੇ ਲਾਲਾਂ ਦੀ ਦੁੱਧ ਨਾਲ ਸੇਵਾ ਕੀਤੀ



ਅੱਜ ਉੱਥੇ ਗੁਰਦੁਆਰਾ ਬਾਬਾ ਮੋਤੀ ਰਾਮ ਮਹਿਰਾ ਸਾਹਿਬ ਸਥਿਤ ਹੈ, ਇੱਥੇ ਸੰਗਤਾਂ ਦੂਰੋਂ-ਦੂਰੋਂ ਨਤਮਸਤਕ ਹੁੰਦੀਆਂ ਹਨ