Sri Guru Teg Bahadur Sahib Ji ਜਦੋਂ ਤਿਲਕ ਜੰਝੂ ਦੀ ਰਾਖੀ ਕਰਨ ਲਈ ਦਿੱਲੀ ਆਏ ਤਾਂ ਮੁਗਲ ਹਕੂਮਤ ਨੇ ਗੁਰੂ ਸਾਹਿਬ ਨੂੰ ਇਸਲਾਮ ਧਾਰਨ ਕਰ ਲਈ ਕਿਹਾ।



ਗੁਰੂ ਸਾਹਿਬ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਵੀ ਦਿੱਤੇ ਗਏ। ਗੁਰੂ ਸਾਹਿਬ ਦੇ ਸਾਹਮਣੇ ਉਨ੍ਹਾਂ ਦੇ ਪਿਆਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਪਰ ਗੁਰੂ ਜੀ ਅਡੋਲ ਰਹੇ।



ਗੁਰੂ ਪਾਤਸ਼ਾਹ ਲਈ ਫ਼ਤਵਾ ਜਾਰੀ ਕਰਦਿਆਂ ਹੁਕਮ ਦਿੱਤਾ ਕਿ ਗੁਰੂ ਸਾਹਿਬ ਦਾ ਸੀਸ ਕਲਮ ਕਰਨ ਪਿੱਛੋਂ ਉਨ੍ਹਾਂ ਦੇ ਧੜ੍ਹ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤੇ ਜਾਵੇ।



ਉਨ੍ਹਾਂ 4 ਟੁਕੜਿਆਂ ਨੂੰ ਦਿੱਲੀ ਦੇ ਚਾਰੇ ਪਾਸੇ ਟੰਗਿਆ ਜਾਵੇ ਤਾਂ ਜੋ ਲੋਕਾਂ ਚ ਇਹ ਸੁਨੇਹਾ ਪਹੁੰਚੇ ਕਿ ਜੋ ਵੀ ਸਰਕਾਰ ਖਿਲਾਫ਼ ਅਵਾਜ਼ ਚੁੱਕੇਗਾ ਉਸ ਦਾ ਇਹੀ ਹਸ਼ਰ ਹੋਵੇਗਾ।



ਜਿਵੇਂ ਹੀ ਗੁਰੂ ਸਾਹਿਬ ਦੇ ਸੀਸ ‘ਤੇ ਤਲਵਾਰ ਚੱਲੀ ਤਾਂ ਉਸੀ ਸਮੇਂ ਦਿੱਲੀ ਵਿੱਚ ਇੱਕ ਕਾਲੀ ਬੋਲੀ ਹਨੇਰੀ ਆਈ। ਹਰ ਕੋਈ ਆਪਣੇ ਬਚਾਅ ਲਈ ਭੱਜਣ ਲੱਗ ਪਿਆ।



ਪਰ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਆਪਣੀ ਬੁੱਕਲ ਵਿੱਚ ਲਿਆ ਤੇ ਸ਼੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਏ। ਗੁਰੂ ਸਾਹਿਬ ਦੇ ਧੜ੍ਹ ਜਿਸ ਨੂੰ ਚਾਰ ਟੁਕੜਿਆਂ ਵਿੱਚ ਕੱਟਿਆ ਜਾਣਾ ਸੀ।



ਉਸ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਆਪਣੇ ਗੱਡੇ ਵਿੱਚ ਪਾਇਆ ਅਤੇ ਆਪਣੇ ਘਰ ਵੱਲ ਤੁਰ ਪਏ। ਰਾਹ ਵਿੱਚ ਮੁਗਲ ਫੌਜ ਨੇ ਉਹਨਾਂ ਦੇ ਗੱਡੇ ਦੀ ਤਲਾਸ਼ੀ ਲਈ ਪਰ ਉਹਨਾਂ ਨੂੰ ਗੁਰੂ ਸਾਹਿਬ ਦਾ ਧੜ੍ਹ ਨਾ ਮਿਲਿਆ।



ਇਸ ਤੋਂ ਬਾਅਦ ਉਨ੍ਹਾਂ ਨੇ ਧੜ੍ਹ ਨੂੰ ਸੁੱਚੀ ਥਾਂ 'ਤੇ ਰੱਖ ਕੇ ਅੰਗੀਠਾ ਤਿਆਰ ਕੀਤਾ ਅਤੇ ਫਿਰ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ।



ਅਰਦਾਸ ਕਰਨ ਉਪਰਤ ਭਾਈ ਲੱਖੀ ਸ਼ਾਹ ਨੇ ਗੁਰੂ ਸਾਹਿਬ ਦੇ ਅੰਗੀਠੇ ਨੂੰ ਅਗਨੀ ਦੇਕੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਜ਼ਿੰਦਾ ਲਗਾਕੇ ਚਾਬੀ ਅੰਦਰ ਸੁੱਟ ਦਿੱਤੀ ਅਤੇ ਖੁਦ ਬਾਹਰ ਚਲੇ ਗਏ।



ਇਸ ਤਰੀਕੇ ਨਾਲ ਲੱਖੀ ਸ਼ਾਹ ਵਣਜਾਰਾ ਨੇ ਧੜ੍ਹ ਦਾ ਸਸਕਾਰ ਕੀਤਾ। ਉਸ ਥਾਂ 'ਤੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਸਥਿਤ ਹੈ