ਤਖਤ sri kesgarh sahib ਖਾਲਸੇ ਦੀ ਜਨਮਭੂਮੀ ਹੈ, ਜੋ ਕਿ ਅਨੰਦਪੁਰ ਸਾਹਿਬ ਵਿਖੇ ਸੱਥਿਤ ਹੈ।



ਅਨੰਦਪੁਰ ਸਾਹਿਬ ਨੂੰ ਸਤਿਗੁਰੂ Sri Guru Teg Bahadur Sahib ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜ਼ਾ ਦਿੱਤਾ।



ਬਾਅਦ ਵਿੱਚ ਇਹ ਅਸਥਾਨ ਅਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ। Sri Guru Gobind Singh Ji ਪੰਜ ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ।



ਅਤੇ ਇਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦ ਹੋਣ ਲਈ ਦਿੱਲੀ ਨੂੰ ਭੇਜ ਦਿੱਤਾ ਸੀ।



ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਉਹੀ ਪਾਵਨ ਪਵਿੱਤਰ ਅਸਥਾਨ ਹੈ। ਜਿੱਥੇ ਗੁਰੂ ਚੇਲੇ ਦੀ ਪ੍ਰੰਪਰਾ ਸ਼ੁਰੂ ਹੋਈ। ਪਾਤਸ਼ਾਹ ਨੇ ਸਾਲ 1699 ਈਸਵੀ ਵਿੱਚ ਭਰੇ ਇਕੱਠ ਵਿੱਚੋਂ ਵਾਰ ਵਾਰ 5 ਸੀਸਾਂ ਦੀ ਮੰਗ ਕੀਤੀ।



ਇੱਕ ਇੱਕ ਕਰਕੇ 5 ਪਿਆਰਿਆਂ ਦੀ ਚੋਣ ਹੋਈ। ਜਿਨ੍ਹਾਂ ਵਿੱਚ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ,



ਭਾਈ ਮੋਹਕਮ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ ਸ਼ਾਮਿਲ ਸਨ। ਪਾਤਸ਼ਾਹ ਨੇ ਖਾਲਸੇ ਨੂੰ ਬਰਕਤਾਂ ਦਿੱਤੀਆਂ। ਇਸ ਤੋਂ ਬਾਅਦ ਗੁਰੂ ਸਾਹਿਬ ਨੇ



ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੇ ਪਾਹੁਲ ਦੀ ਮੰਗ ਕੀਤੀ ਤਾਂ ਭਾਈ ਦਇਆ ਸਿੰਘ ਨੇ ਪਾਤਸ਼ਾਹ ਨੂੰ ਸਵਾਲ ਕੀਤਾ ਕਿ ਪਾਤਸ਼ਾਹ ਅੰਮ੍ਰਿਤ ਦੀ ਖਾਤਰ ਅਸੀਂ ਆਪਣਾ ਸੀਸ ਦਿੱਤਾ ਹੈ।



ਤੁਸੀਂ ਕੀ ਭੇਂਟ ਕਰੋਗੇ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਖਾਲਸਾ ਜੀ ਮੇਰਾ ਵੀ ਸੀਸ ਹਾਜ਼ਰ ਹੈ। ਇਸ ਤੋਂ ਬਾਅਦ ਭਾਈ ਦਇਆ ਸਿੰਘ ਜੀ ਨੇ ਮੁੜ ਸਵਾਲ ਕੀਤਾ ਪਾਤਸ਼ਾਹ ਸਿੱਖ ਵੀ ਇੱਕ ਸੀਸ ਦਵੇ ਅਤੇ ਗੁਰੂ ਵੀ ਇੱਕ ਸੀਸ ਦੇਵੇ।



ਇਹ ਕੋਈ ਗੱਲ ਨਹੀਂ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤੇ ਕਿ ਜਦੋਂ ਪੰਥ ਨੂੰ ਲੋੜ ਪਵੇਗੀ ਤਾਂ ਮੈਂ ਆਪਣਾ ਸਭ ਕੁੱਝ ਵਾਰ ਦਿਆਂਗਾ। ਇਸ ਤੋਂ ਬਾਅਦ ਪੰਜ ਸਿੰਘਾਂ ਨੇ ਗੁਰੂ ਸਾਹਿਬ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਇਆ।