ਗੁਰਦੁਆਦੁਰਾ ਸ਼੍ਰੀ ਚੁਬਾਰਾ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਛੀਟਾਂਵਾਲਾ ਵਿਚ ਸਥਿਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਲੋਕਾਂ ਨੂੰ ਸੱਚ ਦੇ ਮਾਰਗ ਦੇ ਉਪਦੇਸ਼ ਦ੍ਰਿੜ ਕਰਵਾਉਂਦੇ ਹੋਏ



ਮਾਲਵੇ ਦੇਸ਼ ਦੇ ਨਗਰ ਛੀਟਾਂਵਾਲਾ ਦੇ ਵਸਨੀਕ ਭਗਤ ਚੰਨਣ ਮੱਲ ਜਾੜਾ ਖੱਤਰੀ ਦੇ ਗ੍ਰਹਿ ਵਿਖੇ ਪਹੁੰਚੇ



ਤਾਂ ਭਗਤ ਜੀ ਨੇ ਬੜੇ ਆਦਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ ਆਸਣ ਆਪਣੇ ਚੁਬਾਰੇ ਵਿੱਚ ਕਰਵਾਇਆ।



ਉਦੋਂ ਇਹ ਨਗਰ ਘੁੱਗ ਵਸਦਾ ਸ਼ਹਿਰ ਸੀ ਅਤੇ ਮਨਸੂਰ ਅਲੀ ਖਾਂ ਕਾਕੜੇ ਵਾਲੇ ਰਾਜਪੂਤ ਦੇ ਕਬਜ਼ੇ ਵਿਚ ਆ ਜਾਣ ਕਰਕੇ ਇਸ ਘੁੱਗ ਵਸਦੇ ਸ਼ਹਿਰ ਦਾ ਨਾਂ ਮਨਸੂਰਪੁਰ ਸੀ।



ਸਮੇਂ ਦੇ ਨਾਲ ਇਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧਰਮ ਦੇ ਵਿਰੋਧੀਆਂ ਤੋਂ ਆਜ਼ਾਦ ਕਰਵਾ ਕੇ ਖਾਲਸੇ ਦਾ ਰਾਜ ਸਥਾਪਤ ਕੀਤਾ।



ਜਿਸ ਭਗਤ ਦੇ ਚੁਬਾਰੇ ਵਿਚ ਗੁਰੂ ਸਾਹਿਬ ਠਹਿਰੇ ਸਨ ਉਸ ਭਗਤ ਨੇ ਖੁਸ਼ੀ ਵਿੱਚ ਬ੍ਰਹਮ ਭੋਜ ਕੀਤਾ ਜਿਸ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੂੰ ਬ੍ਰਹਮ ਭੋਜ ਲਈ ਨਿਉਂਦਾ ਦਿੱਤਾ।



ਇਸੇ ਸਮੇਂ ਹੀ ਭਗਤ ਜੀ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਇਹ ਖਬਰ ਸੁਣ ਕੇ ਬ੍ਰਹਮਣਾਂ ਨੇ ਆਖਿਆ ਕਿ ਤੇਰੇ ਘਰ ਸੂਤਕ ਹੋ ਗਿਆ ਹੈ।



ਅਸੀਂ ਇਹ ਅਪਵਿੱਤਰ ਭੋਜਨ ਨਹੀਂ ਛਕਣਾ ਤਾਂ ਇਹ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਕੀ ਵਾਰ ਦਾ ਪਾਵਨ ਪਵਿੱਤਰ ਸ਼ਬਦ ਜੋ



ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 472 'ਤੇ ਸ਼ਸ਼ੋਭਿਤ ਸ਼ਬਦ ਉਚਾਰਿਆ। ਇਹ ਸ਼ਬਦ ਉਚਾਰ ਕੇ ਉਹਨਾਂ ਬ੍ਰਹਮਣਾਂ ਦੇ ਮਨਾਂ ਵਿੱਚੋਂ ਭਰਮ ਦੀ ਨਵਿਰਤੀ ਕੀਤੀ। ਇਸ ਤੋਂ ਬਾਅਦ ਸਾਰਿਆਂ ਨੇ ਬੜੀ ਸ਼ਰਧਾ ਦੇ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛੱਕਿਆ।



ਗੁਰੂ ਜੀ ਨੇ ਹੁਕਮ ਕੀਤਾ ਜਿਹੜੇ ਲੰਗਰ ਛਕਾਉਣਗੇ ਉਹ ਮਨ ਬਾਂਛਤ ਫਲ ਪਾਉਣਗੇ ਅਤੇ ਸਾਰਿਆਂ ਦੀਆਂ ਖੁਸ਼ੀਆਂ ਪੂਰੀਆਂ ਹੋਣਗੀਆਂ।