ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਪ੍ਰਾਪਤ ਹੈ।



ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਸੇਖਾ, ਕੱਟੂ, ਫਰਵਾਹੀ ਹੁੰਦੇ ਹੋਏ ਕਸਬਾ ਹੰਡਿਆਇਆ ਜ਼ਿਲ੍ਹਾ ਬਰਨਾਲਾ ਵਿਖੇ 1722 ਬਿਕਰਮੀ ਨੂੰ ਪਾਵਨ ਚਰਨ ਪਾਏ ਅਤੇ ਇਕ ਬੋਹੜ ਹੇਠ ਆ ਬਿਰਾਜੇ।



ਉਸ ਸਮੇਂ ਇਸ ਨਗਰ ਵਿਚ ਮਾਰੂ ਰੋਗ ਬੁਖਾਰ ਜ਼ੋਰਾਂ ‘ਤੇ ਸੀ। ਇਕ ਬਿਮਾਰ ਆਦਮੀ ਗੁਰੂ ਜੀ ਦੀ ਸ਼ਰਨ ‘ਚ ਆਇਆ।



ਗੁਰੂ ਜੀ ਨੇ ਉਥੇ ਮੌਜੂਦ ਛੱਪੜੀ ‘ਚ ਇਸ਼ਨਾਨ ਕਰਨ ਲਈ ਕਿਹਾ, ਜਿਸ ਵਿਚ ਕੱਚੇ ਚਮੜੇ ਵਾਲਾ ਪਾਣੀ ਖੜ੍ਹਦਾ ਸੀ।



ਇਹ ਬਿਮਾਰ ਆਦਮੀ ਛੱਪੜੀ ਵਿਚ ਗੰਦਾ ਪਾਣੀ ਵੇਖ ਕੇ ਇਸ਼ਨਾਨ ਕਰਨ ਤੋਂ ਝਿਜਕਣ ਲੱਗਿਆ ਤਾਂ ਉਸ ਵਕਤ ਇਸ ਛੱਪੜੀ ਵਿਚ ਗੁਰੂ ਜੀ ਨੇ ਆਪ ਇਸ਼ਨਾਨ ਕੀਤਾ



ਗਾਰ ਕੱਢੀ ਉਪਰੰਤ ਵਰ ਦਿੱਤਾ ਕਿ ਜੋ ਇਸ ਛੱਪੜੀ ਵਿਚ ਇਸ਼ਨਾਨ ਕਰਨ ਨਾਲ ਦੁਖੀਆਂ ਦੇ ਦੁੱਖ ਦੂਰ ਹੋਣਗੇ।



ਇਸ ਤਰ੍ਹਾਂ ਸਭ ਨੇ ਉਸ ਵਕਤ ਇਸ਼ਨਾਨ ਕੀਤਾ ਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਇਆ।



ਇਹ ਅਸਥਾਨ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਸੁੰਦਰ ਗੁਰਦੁਆਰਾ ਸਾਹਿਬ ਬਣਵਾਇਆ ਅਤੇ 250 ਘੁਮਾ ਜ਼ਮੀਨ ਰਿਆਸਤ ਪਟਿਆਲਾ ਵਲੋਂ ਜਾਗੀਰ ਲਾਈ।



ਇਸ ਪਵਿੱਤਰ ਅਸਥਾਨ ‘ਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਪਾਤਸ਼ਾਹੀ ਨੌਵੀਂ ਸੁਸ਼ੋਭਿਤ ਹੈ।



ਇਸ ਅਸਥਾਨ ਦੇ ਨਾਲ ਹੀ ਗੁਰਦੁਆਰਾ ਕੱਚਾ ਗੁਰੂਸਰ ਸਾਹਿਬ ਹੰਡਿਆਇਆ ਵਿਖੇ ਵੀ ਗੁਰੂ ਜੀ ਨੇ ਪਵਿੱਤਰ ਚਰਨ ਪਾਏ।