ਇਸ ਅਸਥਾਨ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਸ਼ਬਦ ਕੀਰਤਨ ਕਰਿਆ ਕਰਦੇ ਸਨ



ਇਥੇ ਹੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲੇ ਜੀ ਪਾਸੋਂ



ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਲਿਖਵਾਈ



ਜਨਮ ਸਾਖੀ ਪੂਰੀ ਹੋਣ ਉਪਰੰਤ ਭਾਈ ਬਾਲਾ ਜੀ



ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਕਹਿਣ ਲੱਗੇ ਕਿ ਮੈਂ ਬਹੁਤ ਬ੍ਰਿਧ ਹੋ ਗਿਆ



ਹਾਂ, ਮੈਨੂੰ ਸੱਚਖੰਡ ਜਾਣ ਦੀ ਆਗਿਆ ਬਖਸ਼ੋ ਤਾਂ



ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਹਾਡੀ ਉਮਰ 2 ਮਹੀਨੇ ਬਾਕੀ ਹੈ



ਜਦੋਂ ਭਾਈ ਬਾਲਾ ਜੀ ਸਚਖੰਡ ਚਲੇ ਗਏ ਤਾਂ



ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਆਪਣੇ ਹੱਥੀਂ ਭਾਈ ਬਾਲਾ ਜੀ ਦੀ ਦੇਹ ਦਾ ਸਸਕਾਰ ਕੀਤਾ।



ਸਰੋਵਰ ਦੇ ਦੂਜੇ ਪਾਸੇ ਜਿਹੜਾ ਗੁਰਦੁਆਰਾ ਹੈ, ਉਸ ਅਸਥਾਨ 'ਤੇ ਬੈਠ ਕੇ ਸ਼੍ਰੀ ਗੁਰੂ ਅੰਗਦ ਦੇਵ ਜੀ ਤਪ ਕਰਿਆ ਕਰਦੇ ਸਨ।