ਸ਼੍ਰੀ ਗੁਰੂ ਅਰਜਨ ਦੇਵ ਜੀ ਜਦੋਂ ਪਿੰਡ ਸਰਹਾਲੀ ਤੋਂ ਹੁੰਦੇ ਹੋਏ ਭੈਣੀ ਪਿੰਡ ਪੁਜੇ

Published by: ਏਬੀਪੀ ਸਾਂਝਾ

ਤਾਂ ਗੁਰੂ ਜੀ ਇਸ ਅਸਥਾਨ ਤੇ ਉਪਰ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ

Published by: ਏਬੀਪੀ ਸਾਂਝਾ

ਇਕ ਮਾਈ ਨੇ ਗੁਰੂ ਜੀ ਨੂੰ ਚੂਰੀ ਕੁੱਟ, ਬਹੁਤ ਸਾਰਾ ਮੱਖਣ ਪਾ ਕੇ ਥਾਲ ਭੇਂਟ ਕੀਤਾ

Published by: ਏਬੀਪੀ ਸਾਂਝਾ

ਜਦੋਂ ਗੁਰੂ ਜੀ ਨੇ ਇਸ ਸਭ ਦੇਖਿਆ ਤਾਂ ਕਿਹਾ, ਕਿ ਮਾਈ

Published by: ਏਬੀਪੀ ਸਾਂਝਾ

ਇਹ ਤੂੰ ਕੀ ਸਾਡੇ ਵਾਸਤੇ ਚੋਲ੍ਹਾ ਤਿਆਰ ਕਰ ਲਿਆਈ ਹੈ

Published by: ਏਬੀਪੀ ਸਾਂਝਾ

ਤਦ ਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਸ ਬਾਰੇ ਇਹ ਸ਼ਬਦ ਉਚਾਰਨ ਕੀਤੇ

Published by: ਏਬੀਪੀ ਸਾਂਝਾ

ਹਰਿ ਹਰਿ ਨਾਮੁ ਅਮੋਲਾ।। ਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹ ਹਰਿ ਕਾ ਚੋਲ੍ਹਾ।।

Published by: ਏਬੀਪੀ ਸਾਂਝਾ

ਸੀਤਲ ਸਾਂਤ ਮਹਾ ਸੁਖੁ ਪਾਇਆ, ਸੰਤਸੰਗਿ ਰਹਿਓ ਓਲ੍ਹਾ ।।
ਹਰਿ ਧਨੁ ਸੰਚਨ ਹਰਿਨਾਮੁ ਭੋਜਨ ਇਹ ਨਾਨਕ ਕੀਨੇ ਚੋਲ੍ਹਾ ।।

Published by: ਏਬੀਪੀ ਸਾਂਝਾ

ਉਦੋਂ ਤੋਂ ਇਸ ਨਗਰ ਦਾ ਨਾਂ ਚੋਹਲਾ ਸਾਹਿਬ ਪਿਆ ਹੈ, ਜਿੱਥੇ ਇਹ ਗੁਰਦੁਆਰਾ ਸਥਿਤ ਹੈ

Published by: ਏਬੀਪੀ ਸਾਂਝਾ

ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਕੋਠੜੀ ਵਿਚ ਸਮੇਤ ਪਰਿਵਾਰ 2 ਸਾਲ 5 ਮਹੀਨੇ 23 ਦਿਨ ਰਹੇ ਅਤੇ ਵਿਸ਼ਰਾਮ ਕੀਤਾ

Published by: ਏਬੀਪੀ ਸਾਂਝਾ