ਭਾਰਤ ਸਮੇਤ ਦੁਨੀਆ ਭਰ ਦੇ ਹਿੰਦੂ ਇਸ ਤਿਉਹਾਰ ਨੂੰ ਸ਼ਰਧਾ ਨਾਲ ਮਨਾਉਂਦੇ ਹਨ। ਨੌਂ ਦਿਨਾਂ ਸ਼ਾਰਦੀਆ ਨਵਰਾਤਰੀ ਦੁਸਹਿਰੇ ਦੇ ਨਾਲ ਸਮਾਪਤ ਹੁੰਦੀ ਹੈ। ਦੁਸਹਿਰੇ ਨੂੰ ਵਿਜਯਾਦਸ਼ਮੀ ਵਜੋਂ ਜਾਣਿਆ ਜਾਂਦਾ ਹੈ।



ਅੱਜ ਪੂਰਾ ਦੇਸ਼ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਦੁਸਹਿਰਾ ਮਨਾ ਰਿਹਾ ਹੈ।



ਦੁਸਹਿਰਾ ਰਾਵਣ ਉੱਤੇ ਭਗਵਾਨ ਰਾਮ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਾ ਮੁੱਖ ਹਿੰਦੂ ਤਿਉਹਾਰ ਹੈ।

ਇਹ ਦੇਵੀ ਦੁਰਗਾ ਦੀ ਦੈਂਤ ਮਹਿਸ਼ਾਸੁਰ ਉੱਤੇ ਜਿੱਤ ਅਤੇ ਨਵਰਾਤਰੀ ਦੀ ਸਮਾਪਤੀ ਦੀ ਯਾਦ ਵਿੱਚ ਵੀ ਮਨਾਇਆ ਜਾਂਦਾ ਹੈ।

ਜਦੋਂ ਸਤਯੁੱਗ ’ਚ ਲੰਕਾ ਦੇ ਰਾਜੇ ਰਾਵਣ ਤੇ ਰਾਕਸ਼ਾਂ ਦਾ ਅੱਤਿਆਚਾਰ ਬਹੁਤ ਵੱਧ ਗਿਆ ਤਾਂ ਕਹਿੰਦੇ ਹਨ ਕਿ ਵਿਸ਼ਨੂੰ ਭਗਵਾਨ ਨੇ ਰਾਮ ਜੀ ਦੇ ਰੂਪ 'ਚ ਇਸ ਧਰਤੀ ਉੱਤੇ ਆਏ।



ਅਸ਼ਵਿਨ ਮਹੀਨੇ ਦੇ ਸ਼ੁਕਲ ਦੀ ਦਸਵੀਂ ਤਰੀਕ ਨੂੰ ਭਗਵਾਨ ਸ਼੍ਰੀ ਰਾਮ ਨੇ ਰਾਵਣ ਨੂੰ ਮਾਰ ਕੇ ਲੰਕਾ ਉੱਤੇ ਜਿੱਤ ਦਾ ਝੰਡਾ ਲਹਿਰਾਇਆ ਸੀ।



ਦੀਵਾਲੀ ਦਾ ਤਿਉਹਾਰ ਵਿਜੇਦਸ਼ਮੀ ਤੋਂ ਠੀਕ 20 ਦਿਨ ਬਾਅਦ ਮਨਾਇਆ ਜਾਂਦਾ ਹੈ।



ਵਿਜਯਾਦਸ਼ਮੀ ਦੇ ਦਿਨ ਆਦਿ ਸ਼ਕਤੀ ਮਾਂ ਦੁਰਗਾ ਨੇ ਦਸ ਦਿਨਾਂ ਤੱਕ ਚੱਲੀ ਭਿਆਨਕ ਲੜਾਈ ਤੋਂ ਬਾਅਦ ਮਹਿਸ਼ਾਸੁਰ ਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਸੀ।



ਕਿਹਾ ਜਾਂਦਾ ਹੈ ਕਿ ਉਦੋਂ ਤੋਂ ਹੀ ਵਿਜੇ ਦਸ਼ਮੀ ਮਨਾਉਣ ਦੀ ਪਰੰਪਰਾ ਚੱਲੀ ਆ ਰਹੀ ਹੈ।