ਜਦੋਂ ਦਾਰਾ ਸ਼ਿਕੋਹ ਨੂੰ ਔਰੰਗਜ਼ੇਬ ਨੇ ਸ਼ੇਰ ਦੀ ਮੁੱਛ ਦਾ ਵਾਲ ਰਸੋਈਏ ਨਾਲ ਮਿਲ ਕੇ ਖਵਾ ਦਿੱਤਾ ਸੀ।



ਤਾਂ ਦਾਰਾ ਮਰਨ ਕਿਨਾਰੇ ਪੈ ਗਿਆ, ਵੈਦਾਂ ਨੇ ਸ਼ਾਹਜਹਾਨ ਨੂੰ ਦੱਸਿਆ ਕਿ ਜੇ ਚੌਦਾ ਮਾਸ਼ੇ ਦੀ ਹਰੜ ਤੇ ਇਕ ਮਾਸੇ ਦਾ ਲੌਂਗ ਮਿਲ ਜਾਵੇ ਤਾਂ ਇਲਾਜ ਹੋ ਸਕਦਾ ਹੈ।



ਇਹ ਦੋਵੇਂ ਚੀਜ਼ਾ ਆਪਣੇ ਦੇਸ਼ ਅੰਦਰੋਂ ਨਹੀਂ ਮਿਲੀਆਂ, ਕਿਸੇ ਨੇ ਦਸ ਪਾਈ ਕਿ ਏਹ ਦੋਵੇਂ ਚੀਜ਼ਾਂ ਗੁਰੂ ਹਰ ਰਾਇ ਸਾਹਿਬ ਜੀ ਕੋਲ ਹਨ।



ਬਾਦਸ਼ਾਹ ਸ਼ਾਹਜਹਾਨ ਦੇ ਅਪਣੇ ਰਾਜ ਵੈਦ ਰਾਹੀਂ ਬੇਨਤੀ ਕਰਨ ਤੇ ਦਿਆਲੂ ਕ੍ਰਿਪਾਲੂ



ਗੁਰੂ ਹਰ ਰਾਇ ਸਾਹਿਬ ਜੀ ਨੇ ਰਾਜ ਵੈਦ ਨੂੰ ਇਹ ਦੋਵੇਂ ਚੀਜ਼ਾਂ ਇਲਾਜ ਲਈ ਦਿੱਤੀਆਂ। ਇਸ ਦੇ ਸੇਵਨ ਨਾਲ ਦਾਰਾ ਪੂਰਾ ਠੀਕ ਹੋ ਗਿਆ।



ਦਾਰਾ ਪੂਰੀ ਤਰਾਂ ਤੰਦਰੁਸਤ ਹੋਣ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਕੀਰਤਪੁਰ ਸਾਹਿਬ ਪੁੱਜਾ, ਪਰ ਗੁਰੂ ਸਾਹਿਬ ਉਸ ਸਮੇਂ ਸਿੱਖੀ ਪ੍ਰਚਾਰ ਕਰਨ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਲ ਚਾਲੇ ਪਾ ਚੁੱਕੇ ਸਨ।



ਗੁਰੂ ਜੀ 1651 ਈਸਵੀ ਨੂੰ ਆਪਣੇ 2200 ਘੋੜ ਸਵਾਰਾਂ ਸਮੇਤ ਏਸ ਅਸਥਾਨ ਤੇ ਪੁੱਜੇ ਤੇ ਤਿੰਨ ਦਿਨ ਇੱਥੇ ਹੀ ਰਹੇ। ਗੁਰੂ ਸਾਹਿਬ ਜੀ ਦਾ ਘੋੜਾ ਜਿਸ ਜੰਡ ਨਾਲ ਬੰਨ੍ਹਿਆ ਸੀ ਉਹ ਜੰਡ ਅੱਜ ਵੀ ਇਸ ਅਸਥਾਨ 'ਤੇ ਸਥਿਤ ਹੈ।



ਇਥੇ ਹੀ ਦਾਰਾ ਸ਼ਿਕੋਹ ਗੁਰੂ ਸਾਹਿਬ ਨੂੰ ਟੋਲਦਾ-ਟੋਲਦਾ ਆ ਮਿਲਿਆ। ਉਸ ਨੇ ਗੁਰੂ ਹਰ ਰਾਇ ਸਾਹਿਬ ਜੀ ਨੂੰ 2 ਕੀਮਤੀ ਘੋੜੇ ਅਤੇ ਚਾਂਦੀ ਦੀਆਂ ਕਾਠੀਆਂ ਤੇ ਹੋਰ ਬਹੁਮੁੱਲੀ ਭੇਟਾਵਾਂ ਅਰਪਣ ਕੀਤੀਆਂ।



ਗੁਰੂਦੁਆਰਾ ਸ੍ਰੀ ਜੰਡ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਹਿਲੀ ਕਲਾਂ ਵਿੱਚ ਸਥਿਤ ਹੈ।



ਇਹ ਗੁਰਦੁਵਾਰਾ ਸਾਹਿਬ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਲੋਕਲ ਕਮੇਟੀ ਅਧੀਨ ਹੈ।