ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਸਮੇਂ ਦੇ ਹਾਕਮ ਜਹਾਂਗੀਰ ਨੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਕਈ ਵਰ੍ਹੇ ਗਵਾਲੀਅਰ ਦੇ ਕਿਲ੍ਹੇ ਚ ਬੰਦੀ ਬਣਾ ਕੇ ਰੱਖਿਆ।



1614 ਈ: ਵਿੱਚ ਜਦ ਬੰਦੀ ਛੋੜ ਪਾਤਸ਼ਾਹ ਨੂੰ 52 ਰਾਜਿਆਂ ਸਮੇਤ ਰਿਹਾਅ ਕੀਤਾ ਗਿਆ



ਤਾਂ ਉਨ੍ਹਾਂ ਦੀ ਸ੍ਰੀ ਅੰਮ੍ਰਿਤਸਰ ਵਿਖੇ ਵਾਪਸੀ ‘ਤੇ, ਇਸ ਪਵਿੱਤਰ ਅਸਥਾਨ ‘ਤੇ ਇੱਕ ਸ਼ਾਨਦਾਰ ਹਵੇਲੀ (ਅਟਾਰੀ) ਉਸਾਰੀ ਗਈ।



ਉਸ ਸਮੇਂ ਇਹ ਹਵੇਲੀ ਗੁਰੂ ਬਜ਼ਾਰ ਨਾਲ ਲੱਗਦੇ ਚੌਂਕ ਲਾਗੇ ਹੋਣ ਕਾਰਨ ਚੁਰਸਤੀ ਅਟਾਰੀ ਦੇ ਨਾਂ ਨਾਲ ਪ੍ਰਸਿੱਧ ਹੋਈ।



ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਅਸਥਾਨ ‘ਤੇ ਬਿਰਾਜਮਾਨ ਹੋ ਕੇ



ਨਗਰ ਨਿਵਾਸੀਆਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਸੱਦਦੇ ਸਨ।



ਉਸ ਸਮੇਂ ਸ੍ਰੀ ਅੰਮ੍ਰਿਤਸਰ ਦੀ ਪੱਛਮੀ ਬਾਹੀ ‘ਤੇ ਵਾਕਿਆ ਹੋਣ ਕਾਰਨ



ਗੁਰੂ ਮਹਾਰਾਜ ਦੇ ਦਰਸ਼ਨਾਂ ਨੂੰ ਪੱਛਮ ਵੱਲੋਂ ਆਉਣ ਵਾਲੀਆਂ ਸੰਗਤਾਂ ਨੂੰ ਇਸ ਪਵਿੱਤਰ ਅਸਥਾਨ ‘ਤੇ ਹੀ ਠਹਿਰਾਇਆ ਜਾਂਦਾ ਸੀ।



ਅੱਜ ਵੀ ਇੱਥੇ ਸੰਗਤਾਂ ਦੂਰੋਂ-ਦੂਰੋਂ ਆਉਂਦੀਆਂ ਹਨ



ਇੱਥੇ ਆ ਕੇ ਨਤਮਸਤਕ ਹੁੰਦੀਆਂ ਹਨ