ਮਾਨਸਾ ਦੇ ਪਿੰਡ ਕੋਟ ਧਰਮੂੰ ਤੋਂ ਕਿਲੋ ਮੀਟਰ ਦੀ ਦੂਰੀ 'ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ Gurudwara Sulisar Sahib ਸ਼ੁਸ਼ੋਭਿਤ ਹੈ।



ਪਹਿਲਾਂ ਇਹ ਗੁਰਦੁਆਰਾ ਪਟਿਆਲਾ ਰਿਆਸਤ ਦੀ ਬਰਨਾਲਾ ਆਮਦ ਮਾਨਸਾ ਤਹਿਸੀਲ ਵਿੱਚ ਪੈਂਦਾ ਸੀ ਅਤੇ ਪਟਿਆਲਾ ਰਿਆਸਤ ਵੱਲੋਂ ਇਸ ਸਥਾਨ ਦੇ ਨਾਮ 'ਤੇ ਸੈਂਕੜੇ ਏਕੜ ਘੁਮਾਉਂ ਜ਼ਮੀਨ ਮੁਆਫ ਹੈ।



Sri Guru Teg Bahadur Sahib Ji ਨੇ ਦਮਦਮਾ ਸਾਹਿਬ ਦੀਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਵਹਿਮਾਂ-ਭਰਮਾਂ ਫੋਕਟ ਰਸਮਾਂ ਰੀਤਾਂ ਤੋਂ ਮੁਕਤ ਕਰਨ



ਅਤੇ ਸਮਾਜ ਸੁਧਾਰ ਅਤੇ ਲੋਕ ਭਲਾਈ ਦੇ ਕੰਮਾਂ ਲਈ ਉਤਸ਼ਾਹਿਤ ਕਰਨ ਅਤੇ ਸੇਵਾ ਦੇ ਖੇਤਰ ਵਿਚ ਉਹਨਾਂ ਦੀ ਯਥਾ ਯੋਗ ਸਹਾਇਤਾ ਕਰਨ ਦੇ ਵਿਚਾਰ ਨਾਲ



ਅਨੰਦਪੁਰ ਸਾਹਿਬ ਤੋਂ ਚਾਲੇ ਪਾਏ ਮਾਲਵਾ ਖੇਤਰ ਨੂੰ ਤਾਰਦੇ ਹੋਏ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਥੋਂ ਮੋੜ੍ਹ ਜੋਗਾ ਖੀਵਾ ਭਿੱਖੀ ਖਿਆਲਾ ਮੌੜ ਅਤੇ ਖਾਨੇਵਾਲ ਆਦਿ ਪਿੰਡਾਂ ਦੇ ਰਸਤੇ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਪੁੱਜੇ ਸਨ।



ਇਸ ਅਸਥਾਨ ਨੂੰ ਗੁਰੂ ਕੀ ਕਾਸ਼ੀ ਦੇ ਵਰ ਬਖ਼ਸ਼ ਕੇ ਇੱਥੇ ਗੁਰੂਸਰ ਸਰੋਵਰ ਦੀ ਖੁਦਾਈ ਦਾ ਕਾਰਜ ਆਰੰਭ ਕਰਵਾਇਆ। ਦਮਦਮਾ ਸਾਹਿਬ ਤੋਂ ਗੁਰੂ ਸਾਹਿਬ ਇਸ ਅਸਥਾਨ ਤੇ ਪੁੱਜੇ ਰਹਿਣ ਬਸੇਰੇ ਲਈ ਗੁਰੂ ਜੀ ਨੇ ਇਥੇ ਡੇਰਾ ਕੀਤਾ।



ਰਾਤ ਸਮੇਂ ਕਿਸੇ ਚੋਰ ਨੂੰ ਗੁਰੂ ਜੀ ਦਾ ਕੀਮਤੀ ਘੋੜਾ ਚੋਰੀ ਕਰ ਲਿਆ, ਰਾਤ ਦੇ ਹਨੇਰੇ ਵਿੱਚ ਇੱਕ ਕੋਹ ਲਹਿੰਦੇ ਵੱਲ ਜਾ ਕੇ ਚੋਰ ਨੂੰ ਚੌਂਦੀ ਲੱਗ ਗਈ ਤੇ ਉਸਨੂੰ ਦਿਸ਼ਾ ਭਰਮਣ ਹੋ ਗਿਆ।



ਉਹ ਘੋੜੇ ਸਮੇਤ ਉੱਥੇ ਬੈਠ ਗਿਆ। ਸੇਵਾਦਾਰਾਂ ਨੇ ਦਿਨ ਚੜ੍ਹੇ ਉਸਨੂੰ ਫ਼ੜ ਲਿਆ ਤੇ ਗੁਰੂ ਸਾਹਿਬ ਦੇ ਹਜ਼ੂਰ ਪੇਸ਼ ਕੀਤਾ।



ਆਪਣੇ ਇਸ ਕੁਕਰਮ ਦੀ ਸਜ਼ਾ ਭੁਗਤਣ ਵਜੋਂ ਉਸ ਨੇ ਇੱਥੇ ਜੰਡ ਦੇ ਦਰੱਖਤ ਦੇ ਸੁੱਕੇ ਟਾਹਣੇ ਉੱਪਰ ਪੇਟ ਭਾਰ ਡਿੱਗਕੇ ਆਪਣੇ ਜੀਵਨ ਦਾ ਅੰਤ ਕਰ ਲਿਆ।



ਇਸ ਕਰਕੇ ਇਸ ਗੁਰੂ ਸਥਾਨ ਦਾ ਨਾਮ ਸੂਲੀਸਰ ਸਾਹਿਬ (Gurudwara Sulisar Sahib Patsahi 9) ਪ੍ਰਸਿੱਧ ਹੋਇਆ ਤੇ ਇੱਥੇ ਭਾਰੀ ਮੇਲਾ ਲੱਗਦਾ ਹੈ।