ਅੱਜ ਧਨਤੇਰਸ ਦਾ ਤਿਉਹਾਰ ਹੈ, ਅੱਜ ਤੋਂ ਦੀਵਾਲੀ ਦੀ ਸ਼ੁਰੂਆਤ ਹੋ ਜਾਂਦੀ ਹੈ
ਧਨਤੇਰਸ 'ਤੇ ਸਮੁੰਦਰ ਤੋਂ ਭਗਵਾਨ ਧਨਵੰਤਰੀ ਪ੍ਰਗਟ ਹੋਏ ਸਨ, ਉਨ੍ਹਾਂ ਦੇ ਹੱਥ ਵਿੱਚ ਅੰਮ੍ਰਿਤ ਕਲਸ਼ ਸੀ
ਇਹ ਹੀ ਵਜ੍ਹਾ ਹੈ ਕਿ ਧਨਤੇਰਸ 'ਤੇ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ, ਭਗਵਾਨ ਧਨਵੰਤਰੀ ਆਰੋਗਿਆ ਦੇ ਦੇਵਤਾ ਹਨ
ਭਗਵਾਨ ਧਨਵੰਤਰੀ ਨੂੰ ਆਯੁਰਵੇਦ ਦਾ ਪ੍ਰਣੇਤਾ ਅਤੇ ਚਿਕਿਤਸਾ ਦੇ ਖੇਤਰ ਵਿੱਚ ਦੇਵਤਿਆਂ ਦੇ ਵੈਦ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ
ਚੰਗੀ ਸਿਹਤ ਨੂੰ ਜੀਵਨ ਦਾ ਸਭ ਤੋਂ ਵੱਡਾ ਧੰਨ ਮੰਨਿਆ ਜਾਂਦਾ ਹੈ, ਇਸ ਕਰਕੇ ਇਨ੍ਹਾਂ ਦੀ ਪੂਜਾ ਦਾ ਖਾਸ ਮਹੱਤਵ ਹੈ
ਉੱਥੇ ਹੀ ਕੁਬੇਰ ਨੂੰ ਧਨ ਭੰਡਾਰ ਦਾ ਰੱਖਿਅਕ ਮੰਨਿਆ ਗਿਆ ਹੈ, ਇਸ ਕਰਕੇ ਧਨਤੇਰਸ 'ਤੇ ਧਨ ਦੇ ਦੇਵਤੇ ਦੀ ਪੂਜਾ ਕੀਤੀ ਜਾਂਦੀ ਹੈ
ਇਹ ਤਿਉਹਾਰ ਧਨ ਨਾਲ ਜੁੜਿਆ ਹੋਇਆ ਹੈ, ਮਾਂ ਲਕਸ਼ਮੀ ਨੂੰ ਧਨ ਦੀ ਦੇਵੀ ਮੰਨਿਆ ਗਿਆ ਹੈ
ਧਨਤੇਰਸ 'ਤੇ ਸ਼ਾਮ ਨੂੰ ਯਮ ਦੇ ਨਾਮ ਦੇ ਦੀਵੇ ਜਗਾਏ ਜਾਂਦੇ ਹਨ, ਇਸ ਨਾਲ ਲੰਬੀ ਉਮਰ ਦਾ ਵਰਦਾਨ ਮਿਲਦਾ ਹੈ
ਇਸ ਸਾਲ ਧਨਤੇਰਸ ਦਾ ਤਿਉਹਾਰ 29 ਅਕਤੂਬਰ ਭਾਵ ਕਿ ਅੱਜ ਮਨਾਇਆ ਜਾ ਰਿਹਾ ਹੈ
ਅੱਜ ਦੇ ਦਿਨ ਸੋਨਾ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ