ਸ਼੍ਰੀ ਗੁਰੂ ਹਰਿ ਰਾਏ ਜੀ ਦੇ ਸਪੁੱਤਰ ਸ਼੍ਰੀ ਰਾਮ ਰਾਏ ਜੀ ਦੀ ਧਰਮ ਪਤਨੀ ਮਾਤਾ ਰਾਜ ਕੌਰ ਜੀ ਨੇ ਦੇਹਰਾਦੂਨ ਤੋਂ ਆਪਣੇ ਪਤੀ ਰਾਮ ਰਾਏ ਜੀ ਤੋਂ ਨਾਰਾਜ਼ ਹੋ ਕੇ ਮਨੀਮਾਜਰਾ ਵਿਖੇ ਆ ਕੇ ਨਿਵਾਸ ਕੀਤਾ।

ਰਾਮ ਰਾਏ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਲਈ ਬਾਣੀ ਦੀ ਤੁਕ ਬਦਲ ਦਿਤੀ ਸੀ , ਜਦੋਂ ਕੇ “ਮਿੱਟੀ ਮੁਸਲਮਾਨ ” ਦੀ ਥਾਂ “ਮਿੱਟੀ ਬੇਈਮਾਨ ਦੀ ” ਉਚਾਰਨ ਕੀਤੀ।

ਮਾਤਾ ਰਾਜ ਕੌਰ ਸ਼੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਘਰ ਦੀ ਸ਼ਰਧਾਲੂ ਸੀ। ਮਾਤਾ ਜੀ ਗੁਰਬਾਣੀ ਦੀ ਬੇਅਦਬੀ ਸਹਿਣ ਨਾ ਕਰ ਸਕੀ ਅਤੇ ਰਾਮ ਰਾਏ ਜੀ ਦਾ ਸਾਥ ਛੱਡ ਕੇ ਮਨੀਮਾਜਰਾ ਆ ਨਿਵਾਸ ਕੀਤਾ।

ਇਥੇ ਆ ਕੇ ਮਾਤਾ ਜੀ ਨੇ ਬਹੁਤ ਤਪੱਸਿਆ ਕੀਤੀ। ਇੱਕ ਵਾਰੀ ਬਰਸਾਤ ਦੇ ਦਿਨਾਂ ਵਿਚ ਮਾਤਾ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਲੱਗਾ

ਤਾਂ ਮਾਤਾ ਜੀ ਨੇ ਆਪਣਾ ਸੇਵਕ ਸ਼ਾਹੂਕਾਰ ਭਰਾ ਮੱਲ ਕੋਲ ਭੇਜਿਆ ਅਤੇ ਕਿਹਾ ਕੇ ਮਾਤਾ ਰਾਜ ਕੌਰ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਵਾਲਾ ਹੈ

ਅਤੇ ਮਾਤਾ ਜੀ ਨੇ ਸ਼ਤੀਰ ਦੇ ਹੇਠਾਂ ਥੰਮ ਦੇਣ ਲਈ ਕਿਹਾ ਹੈ। ਭਰਾ ਮੱਲ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ

ਫਿਰ ਮਾਤਾ ਜੀ ਨੇ ਸੇਵਕ ਗਰੀਬ ਜੱਟ ਕੋਲ ਭੇਜਿਆ ਤੇ ਗਰੀਬ ਜੱਟ ਉਸੇ ਵੇਲੇ ਰਾਤ ਨੂੰ ਹੀ ਬੇਰੀ ਦਾ ਥੰਮ ਵੱਢ ਕੇ ਮਾਤਾ ਜੀ ਦੇ ਮਕਾਨ ਦੇ ਸ਼ਤੀਰ ਹੇਠ ਦੇ ਦਿੱਤਾ।

ਮਾਤਾ ਜੀ ਨੇ ਪ੍ਰਸੰਨ ਹੋ ਕੇ ਕਿਹਾ ਕੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਜੋ ਤੇਰੀ ਇੱਛਾ ਹੈ ਮੰਗ। ਤਾਂ ਗਰੀਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਕੇ ਮੇਰੇ ਕੁਲ ਦੇ

Published by: ਏਬੀਪੀ ਸਾਂਝਾ

ਰਈਅਤ ਨਾ ਬਣਨ ਇਸ ਦੀ ਬਜਾਏ ਰਾਜੇ ਬਣਨ। ਮਾਤਾ ਜੀ ਨੇ ਵਰ ਦਿੱਤਾ ਕੇ ਤੂੰ ਰਾਜਾ ਬਣੇਗਾ ਅਤੇ ਭਾਰਾ ਮੱਲ ਤੇਰੀ ਰਈਅਤ ਹੋਵੇਗਾ।

Published by: ਏਬੀਪੀ ਸਾਂਝਾ

ਮਾਤਾ ਰਾਜ ਕੌਰ ਦੇ ਇਸ ਵਰ ਨਾਲ ਗਰੀਬ ਜੱਟ ਰਾਜਾ ਬਣ ਗਿਆ ਅਤੇ ਭਾਰਾ ਮੱਲ ਇਸ ਦੀ ਰਈਅਤ ਹੋ ਗਿਆ। ਇਹ ਗੁਰਦੁਆਰਾ ਮਾਤਾ ਰਾਜ ਕੌਰ ਜੀ ਦਾ ਰਿਹਾਇਸ਼ੀ ਮਕਾਨ ਹੈ।

Published by: ਏਬੀਪੀ ਸਾਂਝਾ