ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਪਟਿਆਲਾ ਦੇ ਦੱਖਣ ਵਾਲੇ ਨੇਤਾ ਜੀ ਸੁਭਾਸ਼ ਰਾਸ਼ਟਰੀ ਖੇਡ ਸੰਸਥਾਨ ਦੇ ਬਿਲਕੁਲ ਨਾਲ ਸਥਿਤ ਹੈ।

Published by: ਏਬੀਪੀ ਸਾਂਝਾ

ਸ੍ਰੀ ਗੁਰੂ ਤੇਗ ਬਹਾਦਰ ਜੀ 11 ਹਾੜ 1732 ਬਿਕ੍ਰਮੀ (1675 ਈ.) ਨੂੰ ਦੀਵਾਨ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਉਦਾ ਰਾਠੌਰ ਆਦਿ

Published by: ਏਬੀਪੀ ਸਾਂਝਾ

ਸ਼ਰਧਾਲੂਆਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਭਰਤਗੜ੍ਹ, ਰੋਪੜ, ਮਕਾਰੋਪੁਰ ਆਦਿ ਥਾਵਾਂ ਤੋਂ ਹੁੰਦੇ ਹੋਏ ਉਨ੍ਹਾਂ ਦੇ ਸ਼ਰਧਾਲੂ ਨਵਾਬ ਸੈਫ ਖ਼ਾਨ ਦੀ ਬੇਨਤੀ ‘ਤੇ ਸੈਫਾਬਾਦ ਬਹਾਦਰਗੜ੍ਹ ਪਹੁੰਚੇ।

Published by: ਏਬੀਪੀ ਸਾਂਝਾ

ਉਨ੍ਹਾਂ ਦੀ ਯਾਦ ਵਿਚ ਇਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ ਸਾਹਿਬ ਸਸ਼ੋਭਿਤ ਹੈ।

Published by: ਏਬੀਪੀ ਸਾਂਝਾ

ਇੱਥੋਂ ਅੱਗੇ ਲਗਪਗ 7 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰੂ ਸਾਹਿਬ 17 ਅੱਸੂ 1732 ਬਿਕ੍ਰਮੀ (1675 ਈ.) ਨੂੰ ਜਿੱਥੇ ਅੱਜ ਗੁਰਦੁਆਰਾਮੋਤੀ ਬਾਗ਼ ਸਾਹਿਬ ਸਸ਼ੋਭਿਤ ਹੈ ਉਸ ਅਸਥਾਨ ‘ਤੇ ਪੁੱਜੇ ਸਨ।

Published by: ਏਬੀਪੀ ਸਾਂਝਾ

ਇੱਥੇ ਉਨ੍ਹਾਂ ਸੰਗਤ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ। ਇਸ ਸਥਾਨ ‘ਤੇ ਵਰਤਮਾਨ ਸਮੇਂ ਸਸ਼ੋਭਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਮਹਾਰਾਜਾ

Published by: ਏਬੀਪੀ ਸਾਂਝਾ

ਕਰਮ ਸਿੰਘ ਨੇ ਮੋਤੀ ਬਾਗ ਰਾਜ ਮਹਿਲ ਦੇ ਨਾਲ ਹੀ ਉਸੇ ਥਾਵੇਂ ਹੀ ਬਣਾਇਆ ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਦੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ।

Published by: ਏਬੀਪੀ ਸਾਂਝਾ

ਇਸ ਅਸਥਾਨ ਤੋਂ ਗੁਰੂ ਸਾਹਿਬ ਚੀਕਾ, ਕੈਥਲ, ਜੀਂਦ ਆਦਿ ਸਥਾਨਾਂ ਤੋਂ ਹੁੰਦੇ ਹੋਏ ਆਗਰੇ ਪਹੁੰਚੇ

Published by: ਏਬੀਪੀ ਸਾਂਝਾ

ਜਿੱਥੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਦਿੱਲੀ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਅਦੁੱਤੀ ਸ਼ਹਾਦਤ ਹੋਈ।

Published by: ਏਬੀਪੀ ਸਾਂਝਾ

ਇੱਥੇ ਅੱਜ ਵੀ ਸੰਗਤਾਂ ਦੂਰੋਂ-ਦੂਰੋਂ ਨਤਮਸਤਕ ਹੁੰਦੀਆਂ ਹਨ

Published by: ਏਬੀਪੀ ਸਾਂਝਾ