ਇਸ ਅਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਹਨ। ਮੀਰੀ ਪੀਰੀ ਦੇ ਮਾਲਕ ਗੁਰੂ ਜੀ

ਜਦੋਂ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤਾਂ ਕੁਝ ਸਮਾਂ ਇਥੋਂ ਦੀ ਠੰਡੀ ਛਾਂ ਹੇਠਾਂ ਅਰਾਮ ਕਰਿਆ ਕਰਦੇ ਸਨ, ਇਹ 1629 ਈ: ਦਾ ਵਾਕਿਆ ਹੈ।

ਕਿ ਗੁਰੂ ਜੀ ਸਿੱਖਾਂ ਸਮੇਤ ਸ਼ਿਕਾਰ ਖੇਡਣ ਆਏ ਹੋਏ ਸਨ। ਸਿੱਖਾਂ ਨੇ ਦੇਖਿਆ ਕੇ ਇਕ ਬਾਜ਼ ਸ਼ਿਕਾਰ ਨੂੰ ਬੜੀ ਬੇਰਹਿਮੀ ਨਾਲ ਤਸੀਹੇ ਦੇ ਕੇ ਮਾਰ ਰਿਹਾ ਸੀ।

ਇਹ ਬਾਜ਼ ਮੁਗਲ ਬਾਦਸ਼ਾਹ ਸ਼ਾਹਜਹਾਨ ਸ ਸੀ। ਸਿਖਾਂ ਨੇ ਆਪਣਾ ਬਾਜ਼ ਛੱਡਿਆ। ਜਿਸ ਨੇ ਸ਼ਾਹੀ ਬਾਜ਼ ਨੂੰ ਘੇਰ ਲਿਆਂਦਾ ਅਤੇ ਸਿੱਖਾਂ ਨੇ ਉਸਨੂੰ ਫੜ੍ਹ ਲਿਆ।

ਮੁਗਲ ਬਾਦਸ਼ਾਹ ਸ਼ਾਹਜਹਾਨ ਦੇ ਫੌਜੀ ਪਿੱਛੇ ਆਏ ਅਤੇ ਉਹਨਾਂ ਬਾਜ਼ ਦੀ ਮੰਗ ਕੀਤੀ। ਗੁਰੂ ਜੀ ਨੇ ਐਸੀ ਦਸ਼ਾ ਵਿਚ “ਜੋ ਸਰਣਿ ਆਵੈ ਤਿਸ ਕੰਠਿ ਲਾਵੈ” ..

ਸ਼ਾਹੀ ਬਾਜ਼ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸ਼ਾਹੀ ਫੌਜਾਂ ਨੇ ਜੰਗ ਦਾ ਡਰ ਦਿੱਤਾ ਤਾਂ ਸਿੱਖਾਂ ਨੇ ਵੀ ਢੁੱਕਵਾਂ ਉੱਤਰ ਦਿੱਤਾ।

ਕਿ ਤੁਸੀਂ ਬਾਜ਼ ਦੀ ਗੱਲ ਕਰਦੇ ਹੋ ਅਸੀਂ ਤੁਹਾਡੇ ਤਾਜ਼ ਨੂੰ ਵੀ ਹੱਥ ਪਾਵਾਂਗੇ।

ਜਿਸ ਤੋਂ ਗੁੱਸੇ ਹੋ ਕੇ ਸ਼ਾਹ ਜਹਾਨ ਨੇ ਮੁਖਲਸ ਖਾਨ ਦੀ ਅਗਵਾਈ ਹੇਠ ਭਾਰੀ ਫੌਜ ਭੇਜੀ।

ਜਿਸਦੇ ਸਿੱਟੇ ਵਜੋਂ ਸਿੱਖ ਇਤਿਹਾਸ ਦੀ ਪਹਿਲੀ ਜੰਗ ਸ਼੍ਰੀ ਅਮ੍ਰਿਤਸਰ ਗੁ: ਪਿੱਪਲੀ ਸਾਹਿਬ ਵਿਖੇ ਹੋਈ।

ਜਿਸ ਵਿਚ ਮੁਖਲਸ ਖਾਨ ਮਾਰਿਆ ਗਿਆ ਅਤੇ ਗੁਰੂ ਜੀ ਦੀ ਜਿੱਤ ਹੋਈ