ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਨਾਨਕਮੱਤਾ, ਜਿਲ੍ਹਾ ਊਧਮ ਸਿੰਘ ਨਗਰ, ਉੱਤਰਾਖੰਡ ਵਿਖੇ ਮੌਜੂਦ ਹੈ।

Published by: ਏਬੀਪੀ ਸਾਂਝਾ

ਗੁਰੂਦੁਆਰਾ ਸ਼੍ਰੀ ਬਾਉਲੀ ਸਾਹਿਬ ਗੁਰਦੁਆਰਾ ਸ਼੍ਰੀ ਨਾਨਕਮੱਤਾ ਦੇ ਪਿਛਲੇ ਪਾਸੇ ਸਥਿਤ ਹੈ।

Published by: ਏਬੀਪੀ ਸਾਂਝਾ

ਜਦੋਂ ਸਿੱਧ ਜੋਗੀਆਂ ਨੇ ਖੂਹ ਅਤੇ ਨਦੀਆਂ ਸੁਕਾ ਦਿੱਤੀਆਂ ਤਾਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਇਨ੍ਹਾਂ ਵਿਚ ਦੁਬਾਰਾ ਪਾਣੀ ਲਿਆ ਕੇ ਦਿਖਾਓ

Published by: ਏਬੀਪੀ ਸਾਂਝਾ

ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਫੌਹੜੀ (ਇਕ ਪ੍ਰਕਾਰ ਦੀ ਸੋਟੀ) ਦੇ ਕੇ ਕਿਹਾ ਕਿ ਜਾਓ ਅਤੇ ਗੰਗਾ ਦੇ ਕੋਲ ਜਾ ਕੇ ਇਸ ਨਾਲ ਇਕ ਲਾਈਨ ਖਿੱਚਦੇ ਹੋਏ ਆਉਣਾ ਅਤੇ ਪਿੱਛੇ ਮੁੜ੍ਹਕੇ ਨਹੀਂ ਦੇਖਣਾ

Published by: ਏਬੀਪੀ ਸਾਂਝਾ

ਗੰਗਾ ਤੁਹਾਡੇ ਪਿੱਛੇ ਆ ਜਾਵੇਗੀ, ਮਰਦਾਨੇ ਨੇ ਅਜਿਹਾ ਹੀ ਕੀਤਾ, ਜਦੋਂ ਮਰਦਾਨਾ ਗੁਰੂ ਜੀ ਦੇ ਨਜ਼ਦੀਕ ਆਇਆ ਤਾਂ ਉਸਨੇ ਸੋਚਿਆ ਕੇ ਦੇਖ ਤਾਂ ਲਵਾਂ ਕੇ ਗੰਗਾ ਪਿੱਛੇ ਆ ਵੀ ਰਹੀ ਆ ਜਾਂ ਨਹੀਂ

Published by: ਏਬੀਪੀ ਸਾਂਝਾ

ਜਿਦਾਂ ਹੀ ਮਰਦਾਨੇ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਗੰਗਾ ਉਥੇ ਹੀ ਰੁਕ ਗਈ,

Published by: ਏਬੀਪੀ ਸਾਂਝਾ

ਜਦੋਂ ਗੰਗਾ ਪਿੱਛੇ ਰਹਿ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਪੁੱਛਿਆ ਕੇ ਗੰਗਾ ਕਿਊ ਨਹੀਂ ਆਈ ਹੁਣ ਤੱਕ

Published by: ਏਬੀਪੀ ਸਾਂਝਾ

ਮਰਦਾਨੇ ਨੇ ਕਿਹਾ ਕਿ ਤੁਹਾਡੇ ਮਨ੍ਹਾ ਕਰਨ ਦੇ ਬਾਅਦ ਵੀ ਮੈਂ ਪਿੱਛੇ ਮੁੜ ਕੇ ਦੇਖ ਲਿਆ ਤਾਂ ਗੰਗਾ ਉੱਥੇ ਹੀ ਰੁਕ ਗਈ ਅੱਗੇ ਨਹੀਂ ਆਈ

Published by: ਏਬੀਪੀ ਸਾਂਝਾ

ਗੁਰੂ ਜੀ ਨੇ ਸਿੱਧ ਜੋਗੀਆਂ ਨੂੰ ਕਿਹਾ ਕੇ ਏਨੀ ਦੂਰ ਤੋਂ ਮਰਦਾਨਾ ਗੰਗਾ ਲੈ ਆਇਆ ਹੈ ਹੁਣ ਤੁਸੀਂ ਆਪਣੀ ਸ਼ਕਤੀ ਦੁਆਰਾ ਅੱਗੇ ਲੈ ਆਓ

Published by: ਏਬੀਪੀ ਸਾਂਝਾ

ਪਰ ਸਿੱਧ ਜੋਗੀਆਂ ਦੇ ਸਾਰਾ ਜ਼ੋਰ ਲਗਾਉਣ ਤੋਂ ਬਾਅਦ ਵੀ ਗੰਗਾ ਨਹੀਂ ਆਈ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਸਿੱਧ ਜੋਗੀ ਗੁਰੂ ਜੀ ਦੇ ਪੈਰਾਂ ਤੇ ਡਿਗ ਪਏ, ਉਸ ਤੋਂ ਬਾਅਦ ਇਥੇ ਬਾਉਲੀ ਉਸਾਰੀ ਗਈ

Published by: ਏਬੀਪੀ ਸਾਂਝਾ