ਰੋਜ਼ਾਨਾ ਤਿੰਨ ਕੱਪ ਚਾਹ ਦੇ ਸੇਵਨ ਨਾਲ ਬੁਢਾਪੇ ਨੂੰ ਘੱਟ ਕੀਤਾ ਜਾ ਸਕਦਾ ਹੈ। ਜੀ ਹਾਂ ਇਹ ਅਸੀਂ ਨਹੀਂ ਸਗੋਂ ਹਾਲ ਵਿੱਚ ਹੋਈ ਇੱਕ ਖੋਜ ਕਹਿ ਰਹੀ ਹੈ। ਆਓ ਜਾਂਦੇ ਹਾਂ ਕੀ ਕਹਿੰਦੀ ਹੈ ਖੋਜ...



ਚਾਹ ਨਾ ਸਿਰਫ਼ ਸਵਾਦ ਨੂੰ ਵਧਾਉਂਦੀ ਹੈ ਬਲਕਿ ਤੁਹਾਡੀ ਉਮਰ ਵੀ ਵਧਾ ਸਕਦੀ ਹੈ।



ਹਾਲ ਹੀ 'ਚ ਹੋਈ ਇਕ ਖੋਜ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਰੋਜ਼ਾਨਾ ਤਿੰਨ ਕੱਪ ਚਾਹ ਪੀਣ ਨਾਲ ਜੈਵਿਕ ਉਮਰ ਘੱਟ ਹੋ ਸਕਦੀ ਹੈ।



ਚੀਨੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਚਾਹ ਵਿੱਚ ਪਾਏ ਜਾਣ ਵਾਲੇ ਕੁੱਝ ਸ਼ਕਤੀਸ਼ਾਲੀ ਤੱਤ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਰੱਖਣ ਵਿੱਚ ਮਦਦ ਕਰ ਸਕਦੇ ਹਨ।



ਹੁਣ ਤੱਕ, ਕਈ ਖੋਜਾਂ ਨੇ ਦਿਖਾਇਆ ਹੈ ਕਿ ਕਾਲੀ ਚਾਹ ਵਿੱਚ ਅਜਿਹੇ ਤੱਤ ਹੁੰਦੇ ਹਨ ਜੋ ਦਿਲ, ਅੰਤੜੀਆਂ ਅਤੇ ਦਿਮਾਗ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।



ਚੇਂਗਦੂ, ਚੀਨ ਦੀ ਸਿਚੁਆਨ ਯੂਨੀਵਰਸਿਟੀ ਦੇ ਮਾਹਿਰਾਂ ਨੇ 5,998 ਬ੍ਰਿਟਿਸ਼ ਲੋਕਾਂ, ਜਿਨ੍ਹਾਂ ਦੀ ਉਮਰ 37 ਤੋਂ 73 ਸਾਲ ਦੇ ਵਿਚਕਾਰ ਸੀ ਅਤੇ 7,931 ਚੀਨੀ ਲੋਕਾਂ ਜਿਨ੍ਹਾਂ ਦੀ ਉਮਰ 30 ਤੋਂ 79 ਸਾਲ ਸੀ, ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ।



ਖੋਜਕਰਤਾਵਾਂ ਨੇ ਪਾਇਆ ਕਿ ਚਾਹ ਪੀਣ ਵਾਲਿਆਂ ਵਿੱਚ ਹੌਲੀ ਜੈਵਿਕ ਬੁਢਾਪੇ ਦੇ ਸੰਕੇਤ ਨਜ਼ਰ ਆਏ।



ਦਿ ਲੈਂਸੇਟ ਰੀਜਨਲ ਹੈਲਥ - ਵੈਸਟਰਨ ਪੈਸੀਫਿਕ ਜਰਨਲ 'ਚ ਲਿਖਦੇ ਹੋਏ, ਸੁਝਾਅ ਦਿੰਦੇ ਹੋਏ ਕਿਹਾ ਕਿ ਰੋਜ਼ਾਨਾ ਲਗਭਗ 3 ਕੱਪ ਚਾਹ ਜਾਂ ਛੇ ਤੋਂ ਅੱਠ ਗ੍ਰਾਮ ਚਾਹ ਪੱਤੀਆਂ ਦਾ ਸੇਵਨ ਸਭ ਤੋਂ ਵੱਧ ਉਮਰ ਵਿਰੋਧੀ ਲਾਭ ਪ੍ਰਦਾਨ ਕਰ ਸਕਦਾ ਹੈ।



ਜਿਨ੍ਹਾਂ ਲੋਕਾਂ ਨੇ ਚਾਹ ਪੀਣਾ ਬੰਦ ਕਰ ਦਿੱਤਾ ਉਨ੍ਹਾਂ ਦੀ ਜੈਵਿਕ ਉਮਰ ਵਿੱਚ ਤੇਜ਼ੀ ਨਾਲ ਵਾਧਾ ਦੇਖਿਆ ਗਿਆ।



ਚਾਹ ਦੇ ਸ਼ੌਕੀਨ ਇਸ ਖਬਰ ਤੋਂ ਬਾਅਦ ਖੁਸ਼ ਨਜ਼ਰ ਆ ਰਹੇ ਹਨ।



Thanks for Reading. UP NEXT

ਦੁੱਧ ਤੋਂ ਐਲਰਜੀ ਵਾਲੇ ਕੈਲਸ਼ੀਅਮ ਨੂੰ ਪੂਰਾ ਕਰਨ ਲਈ ਖਾਓ ਇਹ ਚੀਜ਼ਾਂ

View next story