ਅਦਾਕਾਰਾ ਰਿਆ ਚੱਕਰਵਰਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਬੈਕ ਟੂ ਬੈਕ ਆਪਣੀਆਂ ਦਿਲਕਸ਼ ਅਦਾਵਾਂ ਵਾਲੀ ਤਸਵੀਰਾਂ ਸ਼ੇਅਰ ਕਰ ਰਹੀ ਹੈ।



ਲੰਬੇ ਸਮੇਂ ਬਾਅਦ ਰੋਡੀਜ਼ 19 ਵਿੱਚ ਨਜ਼ਰ ਆਉਣ ਵਾਲੀ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਉਹ ਪਰਦੇ ਤੋਂ ਲਗਭਗ ਗਾਇਬ ਹੋ ਗਈ ਸੀ।



ਰਿਆ ਚੱਕਰਵਰਤੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 ਵਿੱਚ ਕੀਤੀ ਸੀ। ਉਸ ਸਮੇਂ, ਉਸਨੇ ਐਮਟੀਵੀ ਦੇ ਇੱਕ ਰਿਆਲਿਟੀ ਸ਼ੋਅ ਵਿੱਚ ਹਿੱਸਾ ਲਿਆ ਸੀ।



ਸ਼ੋਅ ਦਾ ਨਾਮ ਸੀ- TVS ਸਕੂਟੀ ਟੀਨ ਦੀਵਾ। ਇਸ ਸ਼ੋਅ ਤੋਂ ਉਨ੍ਹਾਂ ਨੂੰ ਛੋਟੀ ਉਮਰ 'ਚ ਹੀ ਕਾਫੀ ਪ੍ਰਸਿੱਧੀ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਐਮਟੀਵੀ ਵਿੱਚ ਹੀ ਵੀਜੇ ਬਣਨ ਦਾ ਮੌਕਾ ਵੀ ਮਿਲਿਆ।



ਇਸ ਦੌਰਾਨ ਅਦਾਕਾਰਾ ਨੇ ਐਮਟੀਵੀ ਲਈ ਕਈ ਸ਼ੋਅ ਹੋਸਟ ਕੀਤੇ। ਰਿਆ ਆਪਣੇ ਕਰੀਅਰ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਸਾਲ 2012 ਵਿੱਚ, ਉਸਨੇ ਟਾਲੀਵੁੱਡ ਵਿੱਚ ਐਂਟਰੀ ਕੀਤੀ।



ਰਿਆ ਨੇ ਫਿਲਮ ' Tuneega Tuneega' ਨਾਲ ਅਦਾਕਾਰੀ ਦੀ ਦੁਨੀਆ 'ਚ ਕਦਮ ਰੱਖਿਆ।



ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ 'ਮੇਰੇ ਡੈਡ ਕੀ ਮਾਰੂਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ।



ਬੰਗਾਲੀ ਪਰਿਵਾਰ 'ਚ ਜਨਮੀ ਰਿਆ ਚੱਕਰਵਰਤੀ ਦਾ ਕਰੀਅਰ ਕਾਫੀ ਵਧੀਆ ਚੱਲ ਰਿਹਾ ਸੀ।



ਇਸ ਦੌਰਾਨ ਉਸਦੀ ਮੁਲਾਕਾਤ ਸੁਸ਼ਾਂਤ ਸਿੰਘ ਰਾਜਪੂਤ ਨਾਲ ਹੋਈ ਸੀ। ਅਜਿਹੇ 'ਚ ਸਾਲ 2019 'ਚ ਅਪ੍ਰੈਲ ਮਹੀਨੇ 'ਚ ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਲਿਵ-ਇਨ 'ਚ ਵੀ ਰਹੇ।



ਜਦੋਂ 14 ਜੂਨ 2020 ਨੂੰ ਸੁਸ਼ਾਂਤ ਨੂੰ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ, ਤਾਂ ਰਿਆ ਚੱਕਰਵਰਤੀ ਨੂੰ ਗੰਭੀਰ ਇਲਜ਼ਾਮਾਂ ਦਾ ਸਾਹਮਣਾ ਕਰਨਾ ਪਿਆ ਸੀ।