ਪਾਣੀ ਸਹੀ ਹੋਏ ਜਾਂ ਖਰਾਬ ਪਰ RO ਹਰ ਘਰ ਲੱਗਾ ਮਿਲ ਜਾਏਗਾ। ਬੇਸ਼ੱਕ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਵਾਟਰ ਪਿਉਰੀਫਾਇਰ ਜ਼ਰੂਰੀ ਹੈ ਪਰ ਸ਼ੁੱਧ ਪਾਣੀ ਵਾਲੀ ਜਗ੍ਹਾ ਉਪਰ ਵੀ ਆਰਓ ਲਾਉਣਾ ਖਤਰੇ ਤੋਂ ਖਾਲੀ ਨਹੀਂ। ਦਰਅਸਲ ਇਹ ਆਰਓ ਦਾ ਪਾਣੀ ਸਾਨੂੰ ਬਿਮਾਰੀਆਂ ਵੀ ਦੇ ਸਕਦਾ ਹੈ। ਇਸ ਵਿੱਚ ਮੌਜੂਦ ਫਿਲਟਰ ਪਾਣੀ ਵਿੱਚ ਪਾਏ ਜਾਣ ਵਾਲੇ ਕਈ ਜ਼ਰੂਰੀ ਖਣਿਜਾਂ ਨੂੰ ਬਾਹਰ ਕੱਢ ਦਿੰਦੇ ਹਨ। ਕਈ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸੀਮਾ ਤੋਂ ਵੱਧ ਆਰਓ ਪਾਣੀ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਨਾਲ ਕਿਨ੍ਹਾਂ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ। RO ਪਾਣੀ ਪੀਣ ਨਾਲ ਸਰੀਰ 'ਚ ਬਲੱਡ ਪ੍ਰੈਸ਼ਰ ਵਧ ਸਕਦਾ ਹੈ। ਇਸ ਕਾਰਨ ਤੁਹਾਨੂੰ ਬੇਚੈਨੀ ਤੇ ਘਬਰਾਹਟ ਦੀ ਸ਼ਿਕਾਇਤ ਵੀ ਹੋ ਸਕਦੀ ਹੈ। ਗਰਭ ਅਵਸਥਾ ਦੌਰਾਨ ਗੁਲਾਬ ਜਲ ਪੀਣ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਕਈ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ। ਇਸ ਦਾ ਪਾਣੀ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਜੇਕਰ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਤਾਂ ਇਹ ਭਵਿੱਖ ਵਿੱਚ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਆਰਓ ਦਾ ਪਾਣੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ12 ਦੇ ਪੱਧਰ ਨੂੰ ਘਟਾ ਸਕਦਾ ਹੈ। ਇਸ ਕਾਰਨ ਤੁਸੀਂ ਡਿਪ੍ਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। RO ਵਿੱਚ ਮੌਜੂਦ ਫਿਲਟਰ ਪਾਣੀ ਵਿੱਚ ਪਾਏ ਜਾਣ ਵਾਲੇ ਕਈ ਜ਼ਰੂਰੀ ਖਣਿਜਾਂ ਨੂੰ ਬਾਹਰ ਕੱਢ ਦਿੰਦੇ ਹਨ। ਸੋ ਵਾਟਰ ਪਿਉਰੀਫਾਇਰ ਦੀ ਵਰਤੋਂ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।