ਜੇ ਲਾਕਰ 'ਚ ਰੱਖੇ ਸਾਮਾਨ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਹੁਣ ਬੈਂਕ ਦੀ ਹੋਵੇਗੀ। ਇਸ ਤੋਂ ਇਲਾਵਾ ਹੁਣ ਗਾਹਕਾਂ ਨੂੰ 31 ਦਸੰਬਰ ਤੱਕ ਬੈਂਕ ਨਾਲ ਸਮਝੌਤਾ ਕਰਨਾ ਹੋਵੇਗਾ। ਇਸ ਦੇ ਜ਼ਰੀਏ ਗਾਹਕਾਂ ਨੂੰ ਐਸਐਮਐਸ ਅਤੇ ਹੋਰ ਮਾਧਿਅਮਾਂ ਰਾਹੀਂ ਬੈਂਕ ਨੂੰ ਲਾਕਰ ਨਿਯਮਾਂ ਵਿੱਚ ਬਦਲਾਅ ਦੀ ਜਾਣਕਾਰੀ ਦੇਣੀ ਹੋਵੇਗੀ।

ਕ੍ਰੈਡਿਟ ਕਾਰਡ ਨਿਯਮਾਂ ਵਿੱਚ ਬਦਲਾਅ : ਜੇ ਤੁਸੀਂ ਵੀ ਕ੍ਰੈਡਿਟ ਕਾਰਡ ਹੋਲਡਰ ਹੋ ਤਾਂ ਜਾਣ ਲਓ ਕਿ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ ਵੱਡਾ ਬਦਲਾਅ ਹੋਣ ਵਾਲਾ ਹੈ।
ਜੀਐਸਟੀ ਈ-ਇਨਵੌਇਸਿੰਗ ਲਈ ਨਿਯਮਾਂ ਵਿੱਚ ਬਦਲਾਅ : ਨਵੇਂ ਸਾਲ ਤੋਂ ਜੀਐਸਟੀ ਈ-ਇਨਵੌਇਸਿੰਗ ਜਾਂ ਇਲੈਕਟ੍ਰਾਨਿਕ ਬਿੱਲ ਦੇ ਨਿਯਮਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਸਰਕਾਰ ਨੇ ਹੁਣ ਸਾਲ 2023 ਤੋਂ ਜੀਐਸਟੀ ਦੀ ਈ-ਇਨਵੌਇਸਿੰਗ ਲਈ 20 ਕਰੋੜ ਦੀ ਸੀਮਾ ਘਟਾ ਕੇ 5 ਕਰੋੜ ਕਰ ਦਿੱਤੀ ਹੈ।
ਅਜਿਹੇ 'ਚ ਇਹ ਨਵਾਂ ਨਿਯਮ 1 ਜਨਵਰੀ 2023 ਤੋਂ ਲਾਗੂ ਕੀਤਾ ਜਾ ਰਿਹਾ ਹੈ। ਅਜਿਹੇ 'ਚ ਹੁਣ ਜਿਨ੍ਹਾਂ ਵਪਾਰੀਆਂ ਦਾ ਕਾਰੋਬਾਰ 5 ਕਰੋੜ ਤੋਂ ਜ਼ਿਆਦਾ ਹੈ, ਉਨ੍ਹਾਂ ਲਈ ਇਲੈਕਟ੍ਰਾਨਿਕ ਬਿੱਲ ਜਨਰੇਟ ਕਰਨਾ ਜ਼ਰੂਰੀ ਹੋ ਗਿਆ ਹੈ।
ਕਾਰ ਖਰੀਦਣੀ ਹੋ ਸਕਦੀ ਹੈ ਮਹਿੰਗੀ : ਦੱਸ ਦੇਈਏ ਕਿ ਜੇ ਤੁਸੀਂ ਸਾਲ 2023 'ਚ ਨਵੀਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ।
ਐਮਜੀ ਮੋਟਰ, ਮਾਰੂਤੀ ਸੁਜ਼ੂਕੀ, ਐਮਜੀ ਮੋਟਰ, ਹੁੰਡਈ ਮੋਟਰ, ਟਾਟਾ ਮੋਟਰਜ਼, ਮਰਸੀਡੀਜ਼-ਬੈਂਜ਼, ਔਡੀ ਅਤੇ ਰੇਨੋ ਨੇ ਆਪਣੇ ਵਾਹਨਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।