ਸਲਮਾਨ ਖਾਨ ਬਾਲੀਵੁੱਡ ਦੇ ਸੁਪਰਸਟਾਰ ਹਨ। ਉਨ੍ਹਾਂ ਦੀ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦੇ ਨਾਲ ਨਾਲ ਪੂਰੀ ਦੁਨੀਆ ਸਲਮਾਨ ਖਾਨ ਦੇ ਵਿਆਹ ਦੀ ਉਡੀਕ ਕਰ ਰਿਹਾ ਹੈ ਕਿ ਕਦੋਂ ਸਲਮਾਨ ਖਾਨ ਵਿਆਹ ਦੇ ਬੰਧਨ 'ਚ ਬੱਝਣਗੇ। ਪਰ ਇੰਨੀਂ ਦਿਨੀਂ ਸਲਮਾਨ ਦੇ ਪਿਤਾ ਸਲੀਮ ਖਾਨ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀੳਾਂ 'ਤੇ ਛਾਇਆ ਹੋਇਆ ਹੈ, ਸਲਮਾਨ ਖਾਨ ਨੇ ਅੱਜ ਤੱਕ ਆਪਣੀ ਮਾਂ ਦੀ ਵਜ੍ਹਾ ਕਰਕੇ ਵਿਆਹ ਨਹੀਂ ਕੀਤਾ। ਜੀ ਹਾਂ, ਇਹ ਅਸੀਂ ਨਹੀਂ ਕਹਿ ਰਹੇ। ਇਹ ਕਹਿਣਾ ਹੈ ਸਲਮਾਨ ਖਾਨ ਦੇ ਪਿਤਾ ਦਾ। ਸਲੀਮ ਖਾਨ ਕਹਿੰਦੇ ਹਨ, 'ਸਲਮਾਨ ਖਾਨ ਦਾ ਜਿੰਨਾ ਵੀ ਨੁਕਸਾਨ ਕੀਤਾ ਹੈ, ਉਸ ਦੀ ਮਾਂ ਨੇ ਕੀਤਾ ਹੈ। ਉਸ ਦੇ ਵਿਆਹ ਨਾ ਕਰਨ ਦਾ ਅਸਲੀ ਕਾਰਨ ਉਸ ਦੀ ਮਾਂ ਹੈ। ਜਦੋਂ ਵੀ ਉਸ ਨੂੰ ਕਿਸੇ ਫਿਲਮ ਅਭਿਨੇਤਰੀ ਨਾਲ ਪਿਆਰ ਹੁੰਦਾ ਹੈ, ਜਾਂ ਉਹ ਘਰ ਵਸਾਉਣ ਬਾਰੇ ਸੋਚਦਾ ਹੈ ਤਾਂ ਉਹ ਉਸ ਲੜਕੀ 'ਚ ਆਪਣੀ ਮਾਂ ਨੂੰ ਤਲਾਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਉਸ ਦੀ ਇਹ ਤਲਾਸ਼ ਪੂਰੀ ਨਹੀਂ ਹੁੰਦੀ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ।' ਕਾਬਿਲੇਗ਼ੌਰ ਹੈ ਕਿ 90 ਦੇ ਦਹਾਕਿਆਂ 'ਚ ਸਲਮਾਨ ਖਾਨ ਐਸ਼ਵਰਿਆ ਰਾਏ ਨੂੰ ਡੇਟ ਕਰਦੇ ਸੀ। ਦੋਵਾਂ ਦੇ ਪਿਆਰ ਦੀ ਚਰਚਾ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਪਰ ਇਨ੍ਹਾਂ ਦੋਵਾਂ ਦਾ ਪਿਆਰ ਜ਼ਿਆਦਾ ਦੇਰ ਤੱਕ ਚੱਲ ਨਹੀਂ ਸਕਿਆ। ਐਸ਼ਵਰਿਆ ਰਾਏ ਸਲਮਾਨ ਦੇ ਜਨੂੰਨੀ ਸੁਭਾਅ ਤੋਂ ਕਾਫੀ ਜ਼ਿਆਦਾ ਪਰੇਸ਼ਾਨ ਸੀ। ਇਸ ਤੋਂ ਬਾਅਦ ਵੀ ਸਲਮਾਨ ਦੇ ਕਈ ਅਭਿਨੇਤਰੀਆਂ ਨਾਲ ਪਿਆਰ ਦੇ ਚਰਚੇ ਹੋਏ, ਪਰ ਕਿਸੇ ਨਾਲ ਵੀ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ।