ਕਲਰਸ ਟੀਵੀ 'ਤੇ ਪ੍ਰਸਾਰਿਤ ਹੋਣ ਵਾਲਾ ਸਭ ਤੋਂ ਵਿਵਾਦਿਤ ਸ਼ੋਅ 'ਬਿੱਗ ਬੌਸ' ਨਵੰਬਰ 2006 ਵਿੱਚ ਸ਼ੁਰੂ ਹੋਇਆ ਸੀ

ਇਹ ਸ਼ੋਅ ਆਪਣੇ ਪਹਿਲੇ ਸੀਜ਼ਨ ਤੋਂ ਹੀ ਦਰਸ਼ਕਾਂ ਦੇ ਦਿਲਾਂ 'ਤੇ ਛਾਇਆ ਹੋਇਆ ਸੀ

ਅੱਜ ਇਸ ਸ਼ੋਅ ਨੂੰ ਲਗਭਗ 16 ਸਾਲ ਪੂਰੇ ਹੋ ਗਏ ਹਨ। ਇਸ ਦੀ ਮੇਜ਼ਬਾਨੀ ਕਈ ਦਿੱਗਜ ਸਿਤਾਰਿਆਂ ਨੇ ਕੀਤੀ

ਅਰਸ਼ਦ ਵਾਰਸੀ, ਸ਼ਿਲਪਾ ਸ਼ੈੱਟੀ, ਅਮਿਤਾਭ ਬੱਚਨ, ਸੰਜੇ ਦੱਤ ਅਤੇ ਫਰਾਹ ਖਾਨ ਵੀ ਸ਼ੋਅ ਨੂੰ ਹੋਸਟ ਕਰ ਚੁੱਕੇ ਹਨ ਪਰ ਸਲਮਾਨ ਖਾਨ ਦੀ ਗੱਲ ਵੱਖਰੀ ਹੈ

ਸਲਮਾਨ ਖਾਨ ਨੇ 'ਬਿੱਗ ਬੌਸ' ਦੇ ਚੌਥੇ ਸੀਜ਼ਨ ਤੋਂ ਹੋਸਟ ਕਰਨਾ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਉਹ ਅੱਜ ਤੱਕ ਹੋਸਟਿੰਗ ਕਰ ਰਹੇ ਹਨ।

ਸਲਮਾਨ ਖਾਨ ਦੁਆਰਾ ਹੋਸਟ ਕੀਤੇ ਗਏ 'ਬਿੱਗ ਬੌਸ' ਦੇ ਸਾਰੇ ਸੀਜ਼ਨ ਸੁਪਰਹਿੱਟ ਸਾਬਤ ਹੋਏ ਹਨ ਅਤੇ ਟੀਆਰਪੀ ਵਿੱਚ ਵੀ ਸਿਖਰ 'ਤੇ ਰਹੇ ਹਨ

ਅਜਿਹੇ 'ਚ ਸਫਲਤਾ ਦੀ ਦਰ ਨੂੰ ਦੇਖਦੇ ਹੋਏ ਸਲਮਾਨ ਖਾਨ ਨੇ ਆਪਣੀ ਫੀਸ ਵਧਾ ਦਿੱਤੀ ਹੈ

ਰਿਪੋਰਟ ਮੁਤਾਬਕ ਸਲਮਾਨ ਖਾਨ ਨੇ ਮੇਕਰਸ ਤੋਂ ਫੀਸ ਵਧਾਉਣ ਦੀ ਮੰਗ ਕੀਤੀ ਹੈ। ਸਲਮਾਨ ਖਾਨ 'ਬਿੱਗ ਬੌਸ' ਸੀਜ਼ਨ 16 ਦੇ ਪ੍ਰਤੀ ਐਪੀਸੋਡ 43.75 ਕਰੋੜ ਰੁਪਏ ਲੈਣਗੇ

ਸਲਮਾਨ ਖਾਨ 'ਬਿੱਗ ਬੌਸ 16' 'ਚ ਵੀਕੈਂਡ ਦੇ ਐਪੀਸੋਡਾਂ ਵਿੱਚ ਹੀ ਨਜ਼ਰ ਆਉਣਗੇ। ਉਹ ਇੱਕ ਮਹੀਨੇ 'ਚ 8 ਵਾਰ ਤੇ 3 ਮਹੀਨਿਆਂ ਵਿੱਚ 24 ਵਾਰ ਦਿਖਾਈ ਦੇਣਗੇ

ਜੇਕਰ ਉਨ੍ਹਾਂ ਦੀ ਫੀਸ ਵਧਾਉਣ ਦੀ ਗੱਲ ਸੱਚ ਹੈ ਤਾਂ ਉਹ ਇਸ ਵਾਰ ਪੂਰੇ ਸੀਜ਼ਨ ਦੀ ਮੇਜ਼ਬਾਨੀ ਲਈ 1050 ਕਰੋੜ ਰੁਪਏ ਵਸੂਲਣਗੇ